19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਡੀ.ਐਸ.ਪੀ ਰੰਧਾਵਾ ਵਲੋਂ ਦੁਕਾਨਦਾਰਾਂ ਨਾਲ ਜਨਤਕ ਮੀਟਿੰਗ

ਅਜੀਤ ਡੈਸਕ 01-03-2026
ਬੰਗਾ, 28 ਫਰਵਰੀ (ਧਰਮਵੀਰ ਪਾਲ) - ਬੰਗਾ ਸਬ-ਡਵੀਜ਼ਨ ਦੇ ਡੀ.ਐਸ.ਪੀ ਹਰਜੀਤ ਸਿੰਘ ਰੰਧਾਵਾ ਨੇ ਮਨਿਆਰੀ ਬਾਜ਼ਾਰ ਅਤੇ ਆਜ਼ਾਦ ਚੌਂਕ ਵਿੱਚ ਇੱਕ ਜਨਤਕ ਮੀਟਿੰਗ ਕੀਤੀ, ਜਿਸ ਵਿੱਚ ਮਨਿਆਰੀ ਬਾਜ਼ਾਰ ਅਤੇ ਆਜ਼ਾਦ ਚੌਂਕ ਦੇ ਦੁਕਾਨਦਾਰ ਨੇ ਸ਼ਾਮਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ ਹਰਜੀਤ ਸਿੰਘ ਰੰਧਾਵਾ ਨੇ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਨਿਡਰਤਾ ਨਾਲ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮੱਸਿਆ ਆਉਂਦੀ ਹੈ, ਤਾਂ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਹਮੇਸ਼ਾ ਤਿਆਰ ਹੈ | ਉਨ੍ਹਾਂ ਕਾਰੋਬਾਰੀਆਂ ਨੂੰ ਕਿਹਾ ਕਿ ਜੇਕਰ ਕੋਈ ਨਸ਼ੇ ਦੀ ਵਰਤੋਂ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ ਤਾਂ ਉਸ ਦੀ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਾਜ਼ਾਰਾਂ ਵਿੱਚ ਇੱਕ ਚੌਕਸ ਪਹਿਰੇਦਾਰ ਰੱਖਣ ਦੀ ਵੀ ਅਪੀਲ ਕੀਤੀ | ਅਤੇ ਬਾਜ਼ਾਰਾਂ 'ਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦਾ ਸੁਝਾਅ ਦਿੱਤਾ | ਮੀਟਿੰਗ 'ਚ ਅਸ਼ੋਕ ਕੁਮਾਰ ਡਾਬਰ, ਡਾ. ਰਾਜਨ ਸ਼ਰਮਾ, ਐਸ.ਐਚ.ਓ ਸਤਨਾਮ ਸਿੰਘ, ਡੀ.ਐਸ.ਪੀ ਦੇ ਰੀਡਰ ਬਲਬੀਰ ਸਿੰਘ, ਸੰਜੀਵ ਜੈਨ, ਗੋਲਡੀ ਕੁੰਦਰਾ, ਰਾਜੇਸ਼ ਕੁਮਾਰ ਅਰੋੜਾ, ਇੰਦਰਜੀਤ ਸਿੰਘ ਮਾਨ, ਉਪਕਾਰ ਸਿੰਘ ਸੋਨੂੰ, ਵਿਸ਼ਾਲ ਗਰੋਵਰ, ਰਾਹੁਲ ਜੈਨ, ਓਮਕਾਰ ਸਿੰਘ, ਰਾਜਕੁਮਾਰ ਗੁਪਤਾ, ਜਸਵਿੰਦਰ ਸਿੰਘ ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਵਿੰਦਰ ਸਿੰਘ, ਲਵਲੀ, ਅਮਿਤ ਭੰਮੀ, ਸੰਬੋਧ, ਪਵਨ ਕੁਮਾਰ, ਰਾਮਕੁਮਾਰ, ਲਾਡੀ ਗੋਗਨਾ, ਰਾਮਕਿਸ਼ਨ ਨਾਇਰ, ਮਨੋਜ ਜੈਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ 'ਚ 9ਵੀਂ ਤੇ 11ਵੀਂ ਦੇ ਦਾਖਲੇ ਲਈ ਅੱਜ ਹੋ ਰਹੀ ਦਾਖਲਾ ਪ੍ਰੀਖਿਆ ਲਈ ਜ਼ਿਲ੍ਹੇ 'ਚ... ਅਗਲੀ ਖ਼ਬਰ ਕਾਠਗੜ੍ਹ ਮੋੜ ਤੋਂ ਸਿੰਘਪੁਰ ਨੂੰ ਜਾਂਦੀ ਸੜਕ ਕਈ ਜਗ੍ਹਾ ਤੋਂ ਟੁੱਟਣ ਕਾਰਨ ਬਣ ਰਹੀ ਹੈ ਵੱਡੇ ਹਾਦਸਿਆਂ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।