19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਦੀ ਮੀਟਿੰਗ

ਅਜੀਤ ਡੈਸਕ 01-03-2026
ਬੰਗਾ, 28 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਦੀ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਡਿਵੀਜ਼ਨ ਜਲੰਧਰ ਦੀ ਮੀਟਿੰਗ 'ਦੀ ਜਲੰਧਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਿ' ਵਿਖੇ ਸ਼ਿੰਗਾਰਾ ਲੰਗੇਰੀ ਜਨਰਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਰਮੇਸ਼ ਵਰਮਾ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਰਾਜ ਕੁਮਾਰ ਜਾਡਲੀ, ਪਰਮਿੰਦਰ ਕਲੇਰਾਂ, ਸੰਦੀਪ ਬਹਿਲੂਰ ਕਲਾਂ, ਅਮਰਜੀਤ ਜੀਂਦੋਵਾਲ, ਜਲੰਧਰ ਤੋਂ ਸੰਜੀਵ ਕੁਮਾਰ, ਜਸਪਾਲ ਸਿੰਘ ਕਪੂਰਥਲਾ ਤੋਂ ਨਿਰਮਲਜੀਤ ਸਿੰਘ, ਤਰਨ ਤਾਰਨ ਤੋਂ ਪ੍ਰਗਟ ਸਿੰਘ ਸਾਬਕਾ ਸੂਬਾ ਪ੍ਰਧਾਨ, ਤਾਰਾ ਚੰਦ ਪੁੰਜ, ਜਸਪਾਲ ਸਿੰਘ, ਹੁਸ਼ਿਆਰਪੁਰ ਤੋਂ ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ ਅਤੇ ਗੁਰਦਾਸਪੁਰ ਤੋਂ ਰਵਿੰਦਰਪਾਲ ਸਿੰਘ, ਪਿ੍ਤਪਾਲ ਸਿੰਘ, ਬਚਿੱਤਰ ਸਿੰਘ ਆਦਿ ਜ਼ਿਲ੍ਹਾ ਪ੍ਰਧਾਨ, ਸਟੇਟ ਡੈਲੀਗੇਟ ਅਤੇ ਵੱਡੀ ਗਿਣਤੀ ਡਿਵੀਜਨ ਦੇ ਕਰਮਚਾਰੀ ਸਾਥੀ ਹਾਜ਼ਰ ਹੋਏ | ਮੀਟਿੰਗ 'ਚ ਬੁਲਾਰਿਆਂ ਨੇ ਮੰਗ ਕੀਤੀ ਕਿ ਨਵੀਆਂ ਪੈਕਸ ਸਭਾਵਾਂ ਜੋ ਧੱਕੇ ਨਾਲ ਰਜਿਸਟਰ ਕੀਤੀਆਂ ਜਾ ਰਹੀਆਂ ਹਨ ਦੀ ਪ੍ਰਕਿਰਿਆ ਨੂੰ ਤੁਰੰਤ ਬੰਦ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਦਾ ਅਜਿਹਾ ਕੋਈ ਪਿੰਡ ਨਹੀਂ ਹੈ ਜੋ ਕਿਸੇ ਨਾ ਕਿਸੇ ਸਭਾ ਨਾਲ ਨਾ ਜੁੜਿਆ ਹੋਵੇ | ਇਸ ਤੋਂ ਇਲਾਵਾ ਆਨਲਾਈਨ ਕੰਪਿਊਟਰ ਸਿਸਟਮ ਦੇ ਅਧੂਰੇ ਸੌਫਟਵੇਅਰ, ਸਭਾਵਾਂ ਦੇ ਕਰਮਚਾਰੀਆਂ ਦੇ ਬਣਦੇ ਤਨਖਾਹ ਸਕੇਲ ਦੇਣ, ਡੀ.ਸੀ ਰੇਟਾਂ 'ਤੇ ਕੰਮ ਕਰਦੇ ਕਰਮਚਾਰੀਆਂ ਅਤੇ ਸਭਾਵਾਂ ਤੋਂ ਕਰਜ਼ਦਾਰ ਮੈਂਬਰਾਂ ਦੀ ਐਨ.ਓ.ਸੀ ਲੈਣ ਸਬੰਧੀ ਵਿਚਾਰਾਂ ਹੋਈਆਂ | ਅੰਤ ਵਿੱਚ ਸ਼ਿੰਗਾਰਾ ਲੰਗੇਰੀ ਜਨਰਲ ਸਕੱਤਰ ਪੰਜਾਬ ਨੇ ਡਿਵੀਜਨ ਤੋਂ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਝਿੱੜੀ ਬਾਬਾ ਸਾਹਿਬਜ਼ਾਦਾ ਪਿੰਡ ਮੁਬਾਰਕਪੁਰ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ 4 ਮਾਰਚ ਨੂੰ ਅਗਲੀ ਖ਼ਬਰ ਲੋਕਾਂ ਦੇ ਸਹਿਯੋਗ ਨਾਲ ਹੋਵੇਗਾ ਗੈਂਗਸਟਰਾਂ ਅਤੇ ਨਸ਼ਿਆਂ ਦਾ ਮੁਕੰਮਲ ਸਫ਼ਾਇਆ-ਡੀ.ਐਸ.ਪੀ ਹੇਮੰਤ ਮਲਹੋਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।