ਝਿੱੜੀ ਬਾਬਾ ਸਾਹਿਬਜ਼ਾਦਾ ਪਿੰਡ ਮੁਬਾਰਕਪੁਰ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ 4 ਮਾਰਚ ਨੂੰ
ਅਜੀਤ ਡੈਸਕ
01-03-2026
ਨਵਾਂਸ਼ਹਿਰ, 28 ਫਰਵਰੀ (ਹਰਮਿੰਦਰ ਸਿੰਘ ਪਿੰਟੂ)-ਝਿੱੜੀ ਬਾਬਾ ਸਾਹਿਬਜਾਦਾ ਪਿੰਡ ਮੁਬਾਰਕਪੁਰ ਵਿਖੇ ਹੋਲਾ ਮਹੱਲਾ ਅਤੇ ਸੱਭਿਆਚਾਰ ਮੇਲਾ 27 ਫਰਵਰੀ ਤੋਂ 4 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਸਾਧੜਾ ਸੇਵਾ ਮੁਕਤ ਨੇ ਦੱਸਿਆ ਕਿ ਝਿੜੀ ਬਾਬਾ ਸਾਹਿਬਜਾਦਾ ਪਿੰਡ ਮੁਬਾਰਕਪੁਰ, ਸਮੂਹ ਨਗਰ ਨਿਵਾਸੀ, ਨੌਜਵਾਨ ਸਭਾ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਮੌਕੇ 27 ਫਰਵਰੀ ਤੋਂ ਰਸ ਦਾ ਲੰਗਰ ਅਤੇ 28 ਫਰਵਰੀ ਤੋਂ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ | 3 ਮਾਰਚ ਦਿਨ ਮੰਗਲਵਾਰ ਰਮਾਇਣ ਪਾਠ ਦੇ ਭੋਗ ਪਾਏ ਜਾਣਗੇ ਅਤੇ ਸ਼ਾਮ ਨੂੰ ਕਰਨ ਗੁਜਰ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਅਤੇ 4 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਸੁਰਜੀਤ ਖਾਨ ਅਤੇ ਗਾਇਕ ਅਬਰਾਮ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਮੂਹ ਸੰਗਤਾਂ ਨੂੰ ਝਿੜੀ ਸਾਹਿਬਜਾਦਾ ਪਿੰਡ ਮੁਬਾਰਕਬਾਦ ਵਿਖੇ ਪਹੁੰਚਣ ਦੀ ਅਪੀਲ ਕੀਤੀ |