19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹੈਲਪਰ ਟੈਕਨੀਕਲ ਦੇਸ ਰਾਜ ਹੋਏ ਸੇਵਾ ਮੁਕਤ

ਅਜੀਤ ਡੈਸਕ 01-03-2026
ਨਵਾਂਸ਼ਹਿਰ, 28 ਫਰਵਰੀ (ਹਰਮਿੰਦਰ ਸਿੰਘ ਪਿੰਟੂ) - ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਹੈਲਪਰ ਟੈਕਨੀਕਲ ਦੇਸ ਰਾਜ ਜਗਤਪੁਰ ਦੀ ਰਿਟਾਇਰਮੈਂਟ ਪਾਰਟੀ ਮਹਿਕਮੇ ਦੀ ਜਥੇਬੰਦੀ ਪੀ. ਡਬਲਿਊ. ਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਗੁਰਵਿੰਦਰ ਸਿੰਘ ਸੋਨਾ ਦੀ ਅਗਵਾਈ ਹੇਠ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ 'ਤੇ ਮਹਿਕਮੇ ਦੇ ਐਕਸੀਅਨ ਸਿਮਰਨਜੀਤ ਸਿੰਘ, ਸੁਪਰਡੈਂਟ ਮਨਦੀਪ ਸਿੰਘ ਸਮੇਤ ਸਮੂਹ ਸਟਾਫ ਐਸ. ਡੀ. ਮਨਜੀਤ ਸਿੰਘ ਬਲਾਚੌਰ, ਐਸ.ਡੀ.ਓ ਪ੍ਰਸੰਨਦੀਪ ਸਿੰਘ ਨਵਾਂਸ਼ਹਿਰ ਅਤੇ ਦਫ਼ਤਰੀ ਸਟਾਫ਼ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਵਿੰਦਰ ਸਿੰਘ ਸੋਨਾ ਨੇ ਕਿਹਾ ਦੇਸ ਰਾਜ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ ਹੈ | ਵੱਖ-ਵੱਖ ਬੁਲਾਰਿਆਂ ਨੇ ਉਹਨਾਂ ਵੱਲੋਂ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਜਥੇਬੰਦੀ ਦੇ ਬ੍ਰਾਂਚ ਪ੍ਰਧਾਨ ਕੁਲਵੀਰ ਸਿੰਘ, ਜਨਰਲ ਸਕੱਤਰ ਸੁਖਰਾਮ, ਦਿਲਬਾਗ ਰਾਏ ਥਾਂਦੀ, ਸੌਰਵ ਮਾਹੀ, ਜਸਵਿੰਦਰ ਬਹਿਰਾਮ, ਗੁਰਜਾਪ ਸਿੰਘ, ਆਈ.ਟੀ.ਆਈ ਨਵਾਂਸ਼ਹਿਰ ਦੇ ਪਿ੍ੰਸੀਪਲ ਉਪਕਾਰ ਸਿੰਘ, ਜੇ.ਈ ਜਸਵੀਰ ਮੋਰੋ, ਅੰਕੁਸ਼ ਸਡਾਨਾ, ਤਰਨਜੀਤ, ਹਰਦੇਵ ਰਾਣਾ, ਜਸਪਾਲ ਕਾਹਮਾ, ਸੁਰਿੰਦਰ ਕਰੀਹਾ, ਮੁਖਤਿਆਰ ਰਾਮ, ਨਿੰਦਰ ਸੂਰਾਪਰ ਆਦਿ ਸਾਥੀ ਹਾਜ਼ਰ ਸਨ |
ਪਿਛਲੀ ਖ਼ਬਰ ਝਿੱੜੀ ਬਾਬਾ ਸਾਹਿਬਜ਼ਾਦਾ ਪਿੰਡ ਮੁਬਾਰਕਪੁਰ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ 4 ਮਾਰਚ ਨੂੰ ਅਗਲੀ ਖ਼ਬਰ ਧਾਰਮਿਕ ਗੀਤ 'ਆਮ ਬੰਦਾ ਕੋਈ' ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।