ਬੰਗਾ, 28 ਫਰਵਰੀ (ਸੁਰਿੰਦਰ ਸਿੰਘ) - ਸਰਕਾਰੀ ਪ੍ਰਾਇਮਰੀ ਸਕੂਲ ਲਧਾਣਾ ਝਿੱਕਾ ਵਿਖੇ ਅਧਿਆਪਕਾਂ ਦੀ ਸੈਂਟਰ ਪੱਧਰ 'ਤੇ ਹੈਂਡ ਮੇਡ ਟੀ.ਐੱਲ.ਐਮ ਵਰਕਸ਼ਾਪ ਸੈਂਟਰ ਹੈੱਡ ਟੀਚਰ ਮੈਡਮ ਬਲਵੀਰ ਕੌਰ ਦੀ ਅਗਵਾਈ ਹੇਠ ਲਗਾਈ ਗਈ | ਇਸ ਵਰਕਸ਼ਾਪ ਵਿੱਚ ਸਮੂਹ ਸੈਂਟਰ ਦੇ ਪ੍ਰੀ-ਪ੍ਰਾਇਮਰੀ ਅਧਿਆਪਕ ਅਤੇ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਆਰਤੀ, ਪ੍ਰਥਮ ਕੋਆਰਡੀਨੇਟਰ ਮੰਜੂ ਨੇ ਹਿੱਸਾ ਲਿਆ | ਅਧਿਆਪਕਾਂ ਲਈ ਲਗਾਈ ਗਈ ਇਸ ਵਰਕਸ਼ਾਪ ਦਾ ਵਿਸ਼ੇਸ਼ ਮਹੱਤਵ ਇਹ ਸੀ ਕਿ ਇਸ ਵਿੱਚ ਘੱਟ ਲਾਗਤ ਨਾਲ ਖਰੀਦੀ ਸਮੱਗਰੀ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਸਿੱਖਣ - ਸਿਖਾਉਣ ਵਾਲੀ ਸਮੱਗਰੀ ਤਿਆਰ ਕਰਨੀ ਸਿਖਾਈ ਗਈ | ਇਸ ਮੌਕੇ ਮੈਡਮ ਬਲਵੀਰ ਨੇ ਅੱਗੇ ਕਿਹਾ ਕਿ ਵਰਕਸ਼ਾਪ ਦਾ ਮੁੱਖ ਮਕਸਦ ਸਿੱਖਿਆ ਨੂੰ ਦਿਲਚਸਪ ਅਤੇ ਸਮਝ ਯੋਗ ਬਣਾਉਣਾ ਹੈ | ਇਸ ਵਰਕਸ਼ਾਪ ਵਿੱਚ ਸੈਂਟਰ ਅਧੀਨ ਆਉਂਦੇ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਜਿਹਨਾਂ 'ਚ ਕੰਚਨ ਬਾਲਾ, ਨਰੇਸ਼ ਕੁਮਾਰ, ਬਲਵੀਰ ਚੰਦ, ਸਰਬਜੀਤ ਕੌਰ, ਹਰਪ੍ਰੀਤ ਕੌਰ, ਸੌਰਵ, ਪੂਨਮ, ਮਮਤਾ ਸ਼ਰਮਾ, ਪਿ੍ਅੰਕਾ, ਜਸਵੀਰ ਕੌਰ, ਰਾਜਵੀਰ, ਸੁਖਵਿੰਦਰ ਕੌਰ, ਮਨਜਿੰਦਰ ਕੌਰ, ਮਨਜੀਤ ਕੌਰ ਆਦਿ ਸੈਂਟਰ ਅਧਿਆਪਕ ਹਾਜਰ ਸਨ |