19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸਤਿਲੋਕ ਧਾਮ ਰੱਤੇਵਾਲ ਵਿਖੇ ਪੁੰਨਿਆਂ ਸਮਾਗਮ 3 ਨੂੰ

ਅਜੀਤ ਡੈਸਕ 01-03-2026
ਰੱਤੇਵਾਲ, 28 ਫਰਵਰੀ (ਅਸ਼ੋਕ ਕੁਮਾਰ ਲੀਲ)-ਸਵਾਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਜਨਮਦਿਨ ਨੂੰ ਸਮਰਪਿਤ ਮਹੀਨਾਵਾਰ ਪੂਰਨਮਾਸ਼ੀ ਸਮਾਗਮ 3 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਬੰਦੀ ਛੋੜ ਗਰੀਬਦਾਸ ਦੀ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ 1 ਮਾਰਚ ਨੂੰ ਪ੍ਰਕਾਸ਼ ਹੋਣਗੇ ਤੇ ਸੰਪੂਰਨਤਾ ਦੇ ਭੋਗ 3 ਮਾਰਚ ਨੂੰ ਪਾਏ ਜਾਣਗੇ | ਧਾਮ ਦੇ ਮੁੱਖ ਸੰਚਾਲਕ ਸਵਾਮੀ ਕਿ੍ਸ਼ਨਾ ਨੰਦ ਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਨੇ ਦਿੰਦਿਆਂ ਦੱਸਿਆ ਕਿ ਇਸ ਦਿਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 730ਵਾਂ ਅੱਖਾਂ ਦਾ ਮੁਫ਼ਤ ਕੈਂਪ ਵੀ ਲਗਾਇਆ ਜਾ ਰਿਹਾ ਹੈ | ਜਿਸ 'ਚ ਡਾ. ਵਰੁਣ ਬਵੇਜਾ ਰੋਪੜ ਅਤੇ ਉਨ੍ਹਾਂ ਦੀ ਟੀਮ ਫ਼ਰੀ ਚੈੱਕਅਪ ਕਰਨਗੇ ਤੇ ਫ਼ਰੀ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਬਾਅਦ ਵਿਚ ਫਰੀ ਲੈਂਜ ਰੋਪੜ ਵਿਖੇ ਪਾਏ ਜਾਣਗੇ | ਕੈਂਪ ਦਾ ਉਦਘਾਟਨ ਸਵਾਮੀ ਕਿ੍ਸ਼ਨਾ ਨੰਦ ਅਤੇ ਅਮਰਜੋਤ ਸਿੰਘ ਪ੍ਰਧਾਨ ਦੁਆਬਾ ਜੋਨ ਸਰਬੱਤ ਦਾ ਭਲਾ ਟਰੱਸਟ ਆਪਣੇ ਕਰ ਕਲਮਾਂ ਨਾਲ ਕਰਨਗੇ | ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਧਾਮ ਵਿਖੇ ਪਹੁੰਚ ਕੇ ਲਾਹੇ ਪ੍ਰਾਪਤ ਕਰੋ |
ਪਿਛਲੀ ਖ਼ਬਰ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਪਾਸ ਆਈਆਂ 9400 ਦਰਖਾਸਤਾਂ 'ਚੋਂ 4000 ਦਰਖਾਸਤਾਂ ਦਾ ਕੀਤਾ ਜਾ ਚੁੱਕਾ ਨਿਪਟਾਰਾ-ਗੜ... ਅਗਲੀ ਖ਼ਬਰ ਸਰਕਾਰੀ ਤਸ਼ੱਦਦ ਦੀ ਅਧਿਆਪਕ ਯੂਨੀਅਨ ਵਲੋਂ ਕੀਤੀ ਗਈ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।