19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੱਲੀ ਝਿੱਕੀ ਵਿਖੇ ਸਵ: ਅਜੀਤ ਸਿੰਘ ਖੇਡ ਸਟੇਡੀਅਮ 'ਚ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਹੋਏ ਰੌਮਾਂਚਕ ਮੈਚਾਂ ਦੇ ਮੁਕਾਬਲੇ

ਅਜੀਤ ਡੈਸਕ 01-03-2026
ਬੰਗਾ, 28 ਫਰਵਰੀ (ਕੁਲਦੀਪ ਸਿੰਘ ਪਾਬਲਾ) - ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪੱਲੀ-ਝਿੱਕੀ ਵਿਖੇ ਦਿਹਾਤੀ ਸਪੋਰਟਸ ਕਲੱਬ ਪੱਲੀ- ਝਿੱਕੀ ਕਮੇਟੀ ਵੱਲੋਂ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਨੌਜਵਾਨ ਸਭਾ ਅਤੇ ਸਮੂਹ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਫੁੱਟਬਾਲ ਟੂਰਨਾਮੈਂਟ ਸਵ: ਅਜੀਤ ਸਿੰਘ ਵਡਵਾਲ ਖੇਡ ਸਟੇਡੀਅਮ ਵਿੱਚ ਫੁੱਟਬਾਲ ਟੂਰਨਾਮੈਂਟ ਦੇ ਚੌਥੇ ਦਿਨ ਹੋਏ ਟੀਮਾਂ ਦੇ ਮੁਕਾਬਲਿਆਂ ਦੌਰਾਨ ਪਹਿਲਾ ਮੈਚ ਮੂਸਾਪੁਰ ਅਤੇ ਗੋਬਿੰਦਪੁਰ ਦੇ ਵਿਚਕਾਰ ਖੇਡਿਆ ਗਿਆ | ਜਿਸ ਵਿੱਚ ਮੂਸਾਪੁਰ ਟੀਮ ਨੇ ਜਿੱਤ ਪ੍ਰਾਪਤ ਕੀਤੀ | ਦੂਜਾ ਮੈਚ ਪੱਲੀ ਝਿੱਕੀ ਅਤੇ ਮਾਹਿਲ ਗਹਿਲਾਂ ਦੇ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਪੱਲੀ ਝਿੱਕੀ ਨੇ ਜਿੱਤ ਪ੍ਰਾਪਤ ਕੀਤੀ | ਤੀਜੇ ਮੈਚ ਵਿੱਚ ਸੜੋਆ ਅਤੇ ਲਧਾਣਾ ਉੱਚਾ ਟੀਮ ਦੇ ਵਿਚਕਾਰ ਹੋਇਆ ਜਿਸ ਵਿੱਚ ਸੜੋਆ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਅਤੇ ਪੰਜਵਾਂ ਮੈਚ ਪੱਲੀ ਝਿੱਕੀ ਅਤੇ ਚੂਹੜਪੁਰ ਦੀ ਟੀਮ ਵਿੱਚਕਾਰ ਖੇਡਿਆ ਗਿਆ ਜਿਸ ਵਿੱਚ ਪੱਲੀ ਝਿੱਕੀ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ | ਇਸ ਦੌਰਾਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਦਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ | ਟੂਰਨਾਮੈਂਟ ਦੌਰਾਨ ਦਰਸ਼ਕਾਂ ਨੇ ਖੇਡਾਂ ਦਾ ਖੂਬ ਆਨੰਦ ਮਾਣਿਆ | ਇਸ ਦੌਰਾਨ ਕੁਮੈਂਟਰੀ ਦੀ ਸੇਵਾ ਗੁਰੀ ਪੱਲੀ ਉੱਚੀ ਵਲੋਂ ਬਾਖੂਬੀ ਕੀਤੀ | ਇਸ ਮੌਕੇ ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ, ਸਾਬਕਾ ਸਰਪੰਚ ਬਲਕਾਰ ਸਿੰਘ, ਗੁਰਬਚਨ ਸਿੰਘ ਪਾਬਲਾ ਮੰਡੀਲਾ, ਪਰਦੀਪ ਸਿੰਘ ਦੀਪਾ ਯੂ. ਐਸ. ਏ, ਸਰੂਪ ਸਿੰਘ ਇਟਲੀ, ਜਸਵੀਰ ਸਿੰਘ ਯੂ. ਐਸ. ਏ, ਪਿ੍ੰਸੀਪਲ ਤਰਸੇਮ ਸਿੰਘ ਭਿੰਡਰ ਸਿੱਖ ਨੈਸ਼ਨਲ ਕਾਲਜ ਬੰਗਾ, ਜਸਵੰਤ ਸਿੰਘ ਪੱਲੀ ਝਿੱਕੀ ਯੂ. ਐਸ. ਏ, ਮੱਖਣ ਸਿੰਘ ਇੱਟਲੀ ਪੱਲੀ ਉੱਚੀ, ਹਰਮਿੰਦਰ ਸਿੰਘ ਆਸਟ੍ਰੇਲੀਆ, ਚਰਨਜੀਤ ਸਿੰਘ ਲਾਡੀ ਭਾਈਆਂ ਦੀ ਹੱਟੀ ਗੜ੍ਹਸ਼ੰਕਰ ਵਾਲੇ, ਮਾ: ਰਾਮ ਕਿ੍ਸ਼ਨ ਪੱਲੀ ਝਿੱਕੀ, ਭਗੀਰਥ ਰਾਮ ਸਾਹਿਲ ਸਟੂਡੀਓ, ਭੁਪਿੰਦਰ ਸਿੰਘ ਪਾਬਲਾ ਪੇਂਟਰ, ਕਿਰਪਾਲ ਸਿੰਘ ਮੰਡੀਲਾ, ਜਰਨੈਲ ਸਿੰਘ ਇੱਟਲੀ, ਅਮਨ ਬਡਵਾਲ, ਮਨਜਿੰਦਰ ਸਿੰਘ ਪਾਬਲਾ ਇੰਚਾਰਜ, ਤਰਸੇਮ ਰਾਮ ਪੰਚ, ਪਰਮਜੀਤ ਸਿੰਘ ਖਾਲਸਾ, ਰਾਮ ਸਿੰਘ ਲਾਲੂ, ਸੁਰਿੰਦਰ ਸਿੰਘ ਖਾਲਸਾ, ਸਤਨਾਮ ਸਿੰਘ ਠੇਕਦਾਰ, ਜਥੇਦਾਰ ਕੁਲਵਿੰਦਰ ਸਿੰਘ,
ਪਿਛਲੀ ਖ਼ਬਰ ਫੈਡਰੇਸ਼ਨ ਦੇ ਨਵੇਂ ਚੁਣੇ ਗਏ ਸੂਬਾ ਆਰਗੇਨਾਈਜ਼ਰ ਬਛੌੜੀ ਦਾ ਸਨਮਾਨ ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਨੂੰ ਸਮਰਪਿਤ ਦਸਮੇਸ਼ ਲੰਗਰ ਹਾਲ ਪੱਲੀ-ਝਿੱਕੀ ਵਿਖੇ 6 ਰੋਜ਼ਾ ਲੰਗਰ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।