ਬਲਾਚੌਰ, 28 ਫਰਵਰੀ (ਦੀਦਾਰ ਸਿੰਘ ਬਲਾਚੌਰੀਆ)-ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਪੰਜਾਬ ਰਾਜ ਬਿਜਲੀ ਬੋਰਡ ਦੇ ਨਵੇਂ ਚੁਣੇ ਗਏ ਸੂਬਾ ਆਰਗੇਨਾਈਜ਼ਰ ਸਾਥੀ ਇਕਬਾਲ ਸਿੰਘ ਸਹੋਤਾ ਬਛੌੜੀ ਦਾ ਸਰਕਲ ਨਵਾਂਸ਼ਹਿਰ ਅਤੇ ਦੇ ਦੋਨੋਂ ਉਪ ਮੰਡਲਾਂ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸਾਥੀ ਮੁਲਾਜ਼ਮਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪੈਨਸ਼ਨਰ ਆਗੂ ਜੇ.ਈ ਮੋਹਨ ਸਿੰਘ ਲੰਗੜੋਆ ਨੇ ਨੌਜਵਾਨ ਆਗੂ ਸਾਥੀ ਇਕਬਾਲ ਸਿੰਘ ਸਹੋਤਾ ਨੂੰ ਸੂਬਾ ਕਮੇਟੀ ਵਿੱਚ ਆਰਗੇਨਾਈਜ਼ਰ ਚੁਣੇ ਜਾਣ 'ਤੇ ਵਧਾਈ ਦਿੰਦਿਆਂ ਦੱਸਿਆ ਕਿ ਇਸ ਮਾਣਮੱਤੀ ਪ੍ਰਾਪਤੀ ਲਈ ਛੋਟੇ ਭਰਾ ਇਕਬਾਲ ਸਿੰਘ ਸਹੋਤਾ ਤਾਂ ਵਧਾਈ ਦੇ ਪਾਤਰ ਹੈ ਹੀ ਹਨ ਅਤੇ ਇਸਦੇ ਨਾਲ ਉਨ੍ਹਾਂ ਦੇ ਪਿਤਾ ਗਿਆਨ ਸਿੰਘ ਸਹੋਤਾ, ਮਾਤਾ ਸੁਰਿੰਦਰ ਕੌਰ ਅਤੇ ਵੱਡੇ ਭਰਾ ਤਰਨਜੀਤ ਸਿੰਘ ਸੇਵਾਮੁਕਤ ਡਿਪਟੀ ਡੀ.ਈ.ੳ ਨਵਾਂਸ਼ਹਿਰ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਦੇ ਦਰਸਾਏ ਮਾਰਗ 'ਤੇ ਇਕਬਾਲ ਸਿੰਘ ਸਹੋਤਾ ਬੜੀ ਇਮਾਨਦਾਰੀ ਨਾਲ ਸੇਵਾਵਾਂ ਨਿਭਾਅ ਰਹੇ ਹਨ | ਇਸੇ ਤਰਾਂ ਸਰਕਲ ਪ੍ਰਧਾਨ ਮੋਹਨ ਸਿੰਘ ਬੂਟਾ, ਮੰਡਲ ਪ੍ਰਧਾਨ ਅਮਰੀਕ ਸਿੰਘ ਜਾਡਲੀ, ਸਬ-ਡਵੀਜ਼ਨ ਨੰਬਰ ਦੋ ਦੇ ਪ੍ਰਧਾਨ ਸਾਥੀ ਵਿਨੋਦ ਕੁਮਾਰ ਟਕਾਰਲਾ, ਮੰਡਲ ਇੱਕ ਦੇ ਪ੍ਰਧਾਨ ਸਰਬਜੀਤ ਸਿੰਘ ਸੈਣੀ, ਮੰਡਲ ਸਕੱਤਰ ਧਰਮਪਾਲ, ਨਰਿੰਦਰ ਸਿੰਘ ਕੌਲਗੜ੍ਹ, ਜਸਵਿੰਦਰ ਬੰਗੜ, ਰਾਹੁਲ ਭੁੱਟਾ, ਸਰਬਜੀਤ ਸਿੰਘ ਆਕਲਿਆਣਾ, ਸਰਬਜੀਤ ਸਿੰਘ ਜੇ.ਈ, ਸੁਰਿੰਦਰ ਸਿੰਘ ਫ਼ੌਜੀ, ਪਵਨ ਕੁਮਾਰ ਜਾਡਲੀ, ਕੁਲਦੀਪ ਸਿੰਘ ਜੇ.ਈ, ਸਰਬਜੀਤ ਸਿੰਘ ਐਲ.ਡੀ.ਸੀ, ਮੁਕੇਸ਼ ਕੁਮਾਰ ਹਰਿਆਣਾ, ਅਰੁਣ ਕੁਮਾਰ ਅਤੇ ਹੋਰਨਾਂ ਵੱਲੋਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸੇ ਤਰਾਂ ਨੌਜਵਾਨ ਸੰਘਰਸ਼ੀ ਆਗੂ ਸੂਬਾ ਆਰਗੇਨਾਈਜ਼ਰ ਇਕਬਾਲ ਸਿੰਘ ਬਛੌੜੀ ਦੇ ਪਿਤਾ ਗਿਆਨ ਸਿੰਘ ਸਹੋਤਾ, ਮਾਤਾ ਸੁਰਿੰਦਰ ਕੌਰ ਅਤੇ ਵੱਡੇ ਭਰਾ ਤਰਨਜੀਤ ਸਿੰਘ ਸੇਵਾਮੁਕਤ ਡਿਪਟੀ ਡੀ.ਈ.ੳ ਨਵਾਂਸ਼ਹਿਰ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸੂਬਾ ਆਰਗੇਨਾਈਜ਼ਰ ਇਕਬਾਲ ਸਿੰਘ ਸਹੋਤਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ |