ਬੁੱਲੋਵਾਲ, 28 ਫਰਵਰੀ (ਲੁਗਾਣਾ)-ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਕਸ ਨਗਰ ਖਡਿਆਲਾ ਸੈਣੀਆਂ ਤੋਂ ਹਰ ਸਾਲ ਦੀ ਤਰ੍ਹਾਂ ਚੱਲਣ ਵਾਲੀ ਡੇਰਾ ਬਾਬਾ ਨਾਨਕ ਦੀ ਪੈਦਲ ਯਾਤਰਾ ਅੱਜ 1 ਮਾਰਚ ਨੂੰ ਜਥੇ ਰਣਧੀਰ ਸਿੰਘ ਦੀ ਅਗਵਾਈ 'ਚ ਰਵਾਨਾ ਹੋਵੇਗੀ | ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਗੁਰਦੁਆਰਾ ਸਿੰਘ ਸਭਾ ਖਡਿਆਲਾ ਸੈਣੀਆਂ ਵਿਖੇ ਗੁਰਦੁਆਰਾ ਸਿੰਘ ਸਭਾ ਦੀ ਸਮੁੱਚੀ ਪ੍ਰਬੰਧਕੀ ਕਮੇਟੀ, ਨਗਰ ਨਿਵਾਸੀਆਂ ਦੀ ਇਕੱਤਰਤਾ 'ਚ ਜਥੇ ਰਣਧੀਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ | ਅੱਜ 1 ਮਾਰਚ ਨੂੰ ਸੰਗ ਦੀ ਅਰੰਭਤਾ ਤੋਂ ਪਹਿਲਾਂ ਮੁੱਖ ਸਮਾਗਮ ਗੁਰਦੁਆਰਾ ਸਿੰਘ ਸਭਾ ਵਿਖੇ ਹੋਵੇਗਾ ਜਿਥੇ ਪਿੰਡ ਦੇ ਵੱਖ-ਵੱਖ ਗੁਰੂਧਾਮਾਂ 'ਚ ਰੱਖੇ ਸ਼ੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਦੀ ਸਾਂਝੀ ਅਰਦਾਸ ਹੋਵੇਗੀ ਉਪਰੰਤ ਪੰਥ ਪ੍ਰਸਿੱਧ ਢਾਡੀ, ਰਾਗੀ, ਕਥਾਂ ਵਾਂਚਕ ਤੇ ਧਾਰਮਿਕ ਅਤੇ ਰਾਜਸੀ ਸ਼ਖਸ਼ੀਅਤਾਂ ਆਪਣੀ ਹਾਜ਼ਰੀ ਲਗਵਾਉਣਗੇ | ਉਪਰੰਤ ਹਜ਼ਾਰਾਂ ਦੀ ਤਦਾਦ ਵਿਚ ਸੰਗਤ ਜਥੇ ਰਣਧੀਰ ਸਿੰਘ ਦੀ ਅਗਵਾਈ 'ਚ ਪੈਦਲ ਯਾਤਰਾ ਆਰੰਭ ਕਰੇਗੀ | ਜੋ 1 ਮਾਰਚ ਨੂੰ ਰਾਤ ਦਾ ਵਿਸ਼ਰਾਮ ਪਿੰਡ ਕੋਟਲੀ ਜੰਡ, 2 ਮਾਰਚ ਨੂੰ ਹਰਚੋਵਾਲ, 3 ਮਾਰਚ ਨੂੰ ਘੁੰਮਣਾਂ ਘੁਮਾਣਾਂ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਸੰਗਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿਤਰ ਅੰਗ ਬਸਤਰ ਸ਼੍ਰੀ ਚੋਲ੍ਹਾ ਸਾਹਿਬ ਦੇ ਦਰਸ਼ਨ ਦੀਦਾਰ ਕਰਨਗੀਆਂ |