ਹੁਸ਼ਿਆਰਪੁਰ, 28 ਫਰਵਰੀ (ਨਰਿੰਦਰ ਸਿੰਘ ਬੱਡਲਾ)-ਡਾ. ਭੀਮ ਰਾਓ ਅੰਬੇਡਕਰ ਸਪੋਰਟਸ ਕਲੱਬ ਵਲੋਂ ਪਿੰਡ ਫੁਗਲਾਣਾ ਵਿਖੇ 4 ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ 44 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੌਰਾਨ ਬਲਵੀਰ ਸਿੰਘ ਫੁਗਲਾਣਾ ਪ੍ਰਧਾਨ ਦੁਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ, ਐਡਵੋਕੇਟ ਬਲਦੇਵ ਸਿੰਘ ਮਿਨਹਾਸ, ਰਸ਼ਪਾਲ ਸਿੰਘ ਕਾਲਾ ਮੈਂਬਰ ਪੰਚਾਇਤ ਅਤੇ ਰਮੇਸ਼ ਕੁਮਾਰ ਰੱਤੂ ਮੈਂਬਰ ਬਲਾਕ ਸੰਮਤੀ ਦਾ ਵਿਸ਼ੇਸ਼ ਸਹਿਯੋਗ ਰਿਹਾ | ਟੂਰਨਾਮੈਂਟ ਦੇ ਫਾਈਨਲ 'ਚ ਬਜਰਾਵਰ ਅਤੇ ਆਦਮਪੁਰ ਵਿਚਕਾਰ ਫਸਵਾ ਮੁਕਾਬਲਾ ਦੇਖਣ ਨੂੰ ਮਿਲਿਆ | ਜਗਤਾਰ ਸਿੰਘ ਭੁੰਗਰਨੀ ਜਨਰਲ ਸਕੱਤਰ ਦੁਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਅਤੇ ਹਰਜੋਤ ਸਿੰਘ ਸਰਪੰਚ ਕੜਿਆਣਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਨਾਮਾਂ ਦੀ ਵੰਡ ਮੌਕੇ ਡਾ: ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ, ਐਡਵੋਕੇਟ ਬਲਵਿੰਦਰ ਸਿੰਘ ਮਾਨਾ, ਐਡਵੋਕੇਟ ਬਲਦੇਵ ਸਿੰਘ ਮਿਨਹਾਸ, ਬਲਵੀਰ ਸਿੰਘ ਫੁਗਲਾਣਾ, ਫਤਿਹ ਚੰਦ ਮੈਂਬਰ ਪੰਚਾਇਤ, ਜੋਗਿੰਦਰ ਪਾਲ, ਹਰਦੀਪ ਕੁਮਾਰ ਬਾਂਸਲ, ਗੁਰਮੀਤ ਸਿੰਘ, ਰਤਨ ਸਿੰਘ ਸੈਣੀ ਆਦਿ ਹਾਜ਼ਰ ਸਨ |