ਬੰਗਾ, 28 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਹੋਰਾਂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਜੋ ਕਿ ਲਗਪਗ ਦਸ ਸਾਲ ਸਿੱਖ ਨੈਸ਼ਨਲ ਕਾਲਜ ਦੇ ਪੰਜਾਬੀ ਵਿਭਾਗ 'ਚ ਸੇਵਾ ਨਿਭਾਉਣ ਉਪਰੰਤ ਅੰਤ ਨਿਊਜ਼ੀਲੈਂਡ ਦੀ ਧਰਤੀ 'ਤੇ ਜਾ ਵਸੇ ਪ੍ਰੋ. ਗੁਰਪ੍ਰੀਤ ਸਿੰਘ ਵਲੋਂ ਅੰਤਰ ਜ਼ੋਨਲ ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਦੇ ਸਨਮਾਨ ਹਿੱਤ ਕਰਵਾਇਆ ਗਿਆ | ਉਨ੍ਹਾਂ ਕਲਾ ਤੇ ਸੱਭਿਆਚਾਰ ਵਿਭਾਗ 'ਚ ਬਤੌਰ ਡਿਪਟੀ ਡੀਨ ਲਗਾਤਾਰ ਪੰਜ ਸਾਲ ਕੰਮ ਕਰਦਿਆਂ ਕਾਲਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਯੁਵਕ ਮੇਲਿਆਂ 'ਚ ਪੰਜ ਵਾਰ ਚੈਂਪੀਅਨ ਬਣਾਉਣ ਲਈ ਵਿਸ਼ੇਸ਼ ਯੋਗਦਾਨ ਦਿੱਤਾ | ਇਸ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਸਿੱਖ ਨੈਸ਼ਨਲ ਕਾਲਜ ਦੇ ਪੈਂਜੀ ਇਕਮਿੰਦਰ ਹਾਲ ਵਿੱਚ ਕਲਾ ਤੇ ਸੱਭਿਆਚਾਰ ਵਿਭਾਗ ਵਲੋਂ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿੱਚ 2025-26 ਦੌਰਾਨ ਹੋਏ ਜ਼ੋਨਲ ਤੇ ਅੰਤਰ ਜ਼ੋਨਲ ਯੁਵਕ ਮੇਲੇ 'ਚ ਜੇਤੂ ਟੀਮਾਂ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਗੁਰਨਾਮ ਸਿੰਘ ਯੂ. ਐਸ. ਏ ਸਨ | ਪਿ੍ੰ: ਡਾ. ਤਰਸੇਮ ਸਿੰਘ ਭਿੰਡਰ ਹੋਰਾਂ ਇਸ ਮੌਕੇ ਵਿਦਿਆਰਥੀਆਂ ਨਾਲ ਇਹ ਸਾਂਝ ਪਾਈ ਕਿ ਪ੍ਰੋ. ਗੁਰਪ੍ਰੀਤ ਸਿੰਘ ਦੀ ਦਿਲੀ ਇੱਛਾ ਸੀ ਕਿ ਯੂਨੀਵਰਸਿਟੀ ਪੱਧਰ 'ਤੇ ਕਾਲਜ ਦਾ ਨਾਂਅ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਉਹ ਟਰੈਕ ਸੂਟਾਂ ਨਾਲ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨਗੇ | ਇਸ ਵਾਅਦੇ ਨੂੰ ਪੂਰਾ ਕਰਦਿਆਂ ਉਨ੍ਹਾਂ ਨੇ ਜੇਤੂ ਵਿਦਿਆਰਥੀ ਕਲਾਕਾਰਾਂ ਨੂੰ ਟ੍ਰੈਕ ਸੂਟਾਂ ਨਾਲ ਸਨਮਾਨਿਤ ਕਰਵਾਇਆ ਹੈ | ਗੁਰਨਾਮ ਸਿੰਘ ਯੂ. ਐਸ. ਏ ਨੇ ਕਿਹਾ ਕਿ ਇਸ ਪ੍ਰੋਗਰਾਮ 'ਚ ਸ਼ਾਮਿਲ ਹੋ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ ਤੇ ਉਨ੍ਹਾਂ ਪਿ੍ੰਸੀਪਲ ਤਰਸੇਮ ਸਿੰਘ ਹੁਰਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਕ ਪ੍ਰੋ. ਤਜਿੰਦਰ ਸਿੰਘ ਹੁਰਾਂ ਨੇ ਕੀਤਾ | ਇਸ ਮੌਕੇ ਲੁੱਡੀ ਟੀਮ ਦੀ ਕਲਾਕਾਰ ਮਨਜੋਤ ਕੌਰ, ਕਿਰਨਜੀਤ ਕੌਰ, ਸਿਪਮ ਰਾਣਾ, ਡੌਲੀ, ਅੰਜਲੀ ਕਲਸੀ, ਪਲਕ ਢਿੱਲੋਂ, ਕਮਲਪ੍ਰੀਤ ਕੌਰ, ਹਰਮਨਪ੍ਰੀਤ, ਜਸਪ੍ਰੀਤ ਕੌਰ, ਸੰਜਨਾ, ਸਿਮਰਨਜੀਤ ਕੌਰ, ਪਰਮਿੰਦਰ ਕੌਰ, ਦੀਪਇੰਦਰ ਕੌਰ, ਉਸਤਾਦ ਪਵਨ ਕੁਮਾਰ ਅਤੇ ਫੋਕ ਆਰਕੈਸਟਰਾ ਟੀਮ ਦੇ ਕਲਾਕਾਰ ਸ਼ਾਹਿਦ ਅਲੀ, ਅਕਸ਼ੈ ਕੁਮਾਰ, ਅਮਰਦੀਪ ਸਿੰਘ, ਦਿਵਾਂਸ਼, ਮਨਜੋਤ ਸਿੰਘ, ਮੁਬਾਰਕ ਅਲੀ, ਆਸਾ ਸਿੰਘ, ਪੰਕਜ ਬਾਲੀ, ਪਿ੍ੰਸ, ਹਰਸ਼ਦੀਪ ਸਿੰਘ, ਯੁਵਰਾਜ, ਲੱਕੀ, ਧੀਰਜ ਕੁਮਾਰ, ਅਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਇੰਦਰਪ੍ਰੀਤ ਕੌਰ, ਹਰਸਾਹਿਬ ਸਿੰਘ, ਪ੍ਰੋ. ਸ਼ਾਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਅੰਤ ਵਿੱਚ ਕਲਾ ਤੇ ਸੱਭਿਆਚਾਰ ਵਿਭਾਗ ਦੇ ਡੀਨ ਡਾ. ਗੁਰਵਿੰਦਰ ਸਿੰਘ ਹੁਰਾਂ ਆਏ ਹੋਏ ਮੁੱਖ ਮਹਿਮਾਨ ਤੇ ਪ੍ਰੋ ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਡਿਪਟੀ ਡੀਨ ਮਨਮੰਤ ਸਿੰਘ ਲਾਇਬ੍ਰੇਰੀਅਨ ਤੇ ਕਲਾ ਤੇ