16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਮਰੀਕਨ ਸਾਮਰਾਜ ਵਲੋਂ ਈਰਾਨ 'ਤੇ ਕੀਤਾ ਜੰਗੀ ਹਮਲਾ ਨਿੰਦਣ ਯੋਗ- ਰਾਣਾ

ਅਜੀਤ ਡੈਸਕ 02-03-2026
ਰੱਤੇਵਾਲ, 1 ਮਾਰਚ (ਅਸ਼ੋਕ ਕੁਮਾਰ ਲੀਲ)-ਜੰਗਬਾਜ ਅਮਰੀਕਾ ਅਤੇ ਇਜ਼ਰਾਇਲ ਮਾਨਵਤਾ ਦੇ ਦੁਸ਼ਮਣ ਹਨ | ਇਨ੍ਹਾਂ ਵਲੋਂ ਈਰਾਨ 'ਤੇ ਕੀਤਾ ਜੰਗੀ ਹਮਲਾ ਨਿੰਦਣ ਯੋਗ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਹਨਾਂ ਕਿਹਾ ਕਿ ਇਸ ਹਮਲੇ ਦਾ ਅਸਰ ਪੂਰੀ ਦੁਨੀਆ ਖ਼ਾਸ ਕਰਕੇ ਭਾਰਤ ਦੇ ਲੋਕਾਂ 'ਤੇ ਬਹੁਤ ਮਾੜਾ ਪਵੇਗਾ | ਸਾਮਰਾਜੀ ਜੰਗੀ ਹਮਲੇ ਵਿਚ ਈਰਾਨ ਅੰਦਰ ਸੈਂਕੜੇ ਸਕੂਲੀ ਬੱਚਿਆਂ, ਨਿਰਦੋਸ਼ ਨਾਗਰਿਕ ਤੇ ਕੁੱਝ ਮੁੱਖ ਆਗੂ ਵੀ ਮਾਰੇ ਗਏ ਹਨ | ਅਮਰੀਕਨ ਸਾਮਰਾਜ ਤੇ ਇਜ਼ਰਾਇਲ ਈਰਾਨ ਅੰਦਰ ਤਖਤਾ ਪਲਟ ਕਰਕੇ ਇੱਥੋਂ ਦੇ ਤੇਲ ਤੇ ਗੈਸ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ | ਰਾਣਾ ਨੇ ਕਿਹਾ ਕਿ ਈਰਾਨ 'ਤੇ ਅਮਰੀਕਨ ਹਮਲੇ ਦਾ ਪੂਰੀ ਦੁਨੀਆ 'ਤੇ ਮਾੜਾ ਅਸਰ ਪਵੇਗਾ | ਉਨ੍ਹਾਂ ਦੇਸ਼ ਤੇ ਪੰਜਾਬ ਦੇ ਅਮਨ ਪਸੰਦ ਲੋਕਾਂ ਨੂੰ ਇਸ ਇਕ ਤਰਫਾ ਸਾਮਰਾਜੀ ਹਮਲੇ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਿਕ ਹੋਵੇਗੀ- ਹਰਜੋਤ ਕਮਲ ਅਗਲੀ ਖ਼ਬਰ ਕਲੇਰ ਅਕੈਡਮੀ ਦੇ ਅਥਲੀਟਾਂ ਨੇ 6 ਸੋਨ ਤਗਮੇ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।