ਕਾਠਗੜ੍ਹ,1 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਟੋਲ ਪਲਾਜ਼ਾ ਬੱਛੂਆਂ ਦੇ ਥਾਰ ਗੱਡੀ ਦੁਰਘਟਨਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ. ਟੀਮ ਦੇ ਇੰਚਾਰਜ ਏ. ਅੱੈਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਉਹ ਆਪਣੀ ਟੀਮ ਨਾਲ ਨੈਸ਼ਨਲ ਹਾਈਵੇ 'ਤੇ ਗਸ਼ਤ ਕਰਦੇ ਹੋਏ ਰੋਪੜ ਵੱਲ ਜਾ ਰਹੇ ਸੀ ਜਦੋਂ ਉਹ ਪਿੰਡ ਬੱਛੂਆਂ ਦੇ ਕੋਲ ਪਹੁੰਚੇ ਤਾਂ ਦੇਖਿਆ ਕਿ ਥਾਰ ਗੱਡੀ ਜਿਸ ਦਾ ਨੰਬਰ ਪੀ. ਬੀ 71 ਬੀ 0790 ਜਿਸ ਨੂੰ ਗੁਰਪ੍ਰੀਤ ਮੀਲੂ ਪੁੱਤਰ ਸੁੱਚਾ ਸਿੰਘ ਵਾਸੀ ਐਮਾਂ ਚਾਹਲ ਚਲਾ ਰਿਹਾ ਸੀ ਜੋ ਕਿ ਟੋਲ ਪਲਾਜ਼ਾ ਬੱਛੂਆ ਤੋਂ ਰੋਪੜ ਸਾਈਡ ਜਾ ਰਿਹਾ ਸੀ | ਜਦੋਂ ਇਹ ਥਾਰ ਗੱਡੀ ਬੱਛੂਆਂ ਦੇ ਕੋਲ ਪਹੁੰਚੀ ਤਾਂ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਥਾਰ ਗੱਡੀ 'ਚ ਫੇਟ ਮਾਰ ਦਿੱਤੀ ਜਿਸ ਨਾਲ ਥਾਰ ਗੱਡੀ ਦਾ ਸੰਤੁਲਨ ਵਿਗੜ ਗਿਆ | ਥਾਰ ਗੱਡੀ ਦੋ ਪਲਟੀਆਂ ਖਾ ਕੇ ਖੇਤਾਂ ਵਿੱਚ ਜਾ ਡਿੱਗੀ ਜਿਸ ਨਾਲ ਥਾਰ ਗੱਡੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਥਾਰ ਚਾਲਕ ਦਾ ਵਾਲ-ਵਾਲ ਬਚਾਅ ਹੋ ਗਿਆ | ਐਸ. ਐਸ. ਐਫ ਦੀ ਟੀਮ ਵਲੋਂ ਥਾਰ ਗੱਡੀ ਨੂੰ ਬਾਹਰ ਸਾਇਡ 'ਤੇ ਕਰਵਾ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਇਆ ਅਤੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਅਤੇ ਕੰਟ੍ਰੋਲ ਰੂਮ ਨਵਾਂਸ਼ਹਿਰ ਨੂੰ ਦੇ ਦਿੱਤੀ ਗਈ |