ਨਵਾਂਸ਼ਹਿਰ, 1 ਮਾਰਚ (ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ)-ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਮਿਸ਼ਨ ਮੰਡਲ ਨਵਾਂਸ਼ਹਿਰ ਦੀ ਮੀਟਿੰਗ ਮੰਡਲ ਪ੍ਰਧਾਨ ਨਰਿੰਦਰ ਕੁਮਾਰ ਮਹਿਤਾ ਦੀ ਅਗਵਾਈ ਵਿਚ ਕੀਤੀ ਗਈ, ਜਿਸ ਵਿਚ ਬਹੁਗਿਣਤੀ ਪੈਂਨਸ਼ਨਰਜ ਅਤੇ ਫੈਮਲੀ ਪੈਂਨਸ਼ਨਰਜ ਬੀਬੀਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਬੀਤੇ ਫਰਵਰੀ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੈਂਨਸ਼ਨਰਜ ਸਾਥੀ ਸ਼ਿੰਗਾਰਾ ਸਿੰਘ ਐੱਲ.ਡੀ.ਸੀ. ਮਹਿੰਦੀਪੁਰ, ਮਦਨ ਲਾਲ ਲੂੰਬਾ ਜੇ.ਈ ਜਾਡਲਾ, ਹਰਬਲਾਸ ਲਾਈਨ ਮੈਨ ਲੰਗੜੋਆ ਨੂੰ ਸਮੂਹ ਪੈਂਨਸ਼ਨਰਜ ਵਲੋਂ ਖੜੇ ਹੋ ਕੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ | ਇਸ ਉਪਰੰਤ ਮੀਟਿੰਗ ਵਿਚ ਸਰਕਲ ਪ੍ਰਧਾਨ ਕੁਲਵਿੰਦਰ ਅਟਵਾਲ, ਜੁਆਇੰਟ ਸਕੱਤਰ ਨਿਰੰਜਨ ਕੰਗਾਂ, ਵਿੱਤ ਸਕੱਤਰ ਵਿਜੇ ਕੁਮਾਰ ਬਾਲੀ, ਮੰਡਲ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਰਾਹੋਂ, ਮੀਤ ਪ੍ਰਧਾਨ ਸ਼ੰਭੂ ਰਾਹੋਂ, ਪੈੱ੍ਰਸ ਸਕੱਤਰ ਪੇ੍ਰਮ ਚਣਕੋਆ, ਗੁਰਮੁਖ ਸਿੰਘ ਲੰਗੜੋਆ, ਮਨਜੀਤ ਰੁੜਕੀ, ਦਲਜੀਤ ਕੌਰ ਲੰਗੜੋਆ, ਅਸ਼ੋਕ ਸਿੰਘ, ਸੁਰਿੰਦਰ ਪਾਲ ਸਿੰਘ, ਸਤਪਾਲ ਭਾਟੀਆ, ਬਲਦੇਵ ਤਾਜੋਵਾਲ, ਸ਼ਿਵਰਾਜ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੈਨਸ਼ਨਰਜ਼ ਤੇ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਸਾਂਝੇ ਫ਼ਰੰਟ ਵੱਲੋਂ ਉਲੀਕੇ ਸੰਘਰਸ਼ ਮੁਤਾਬਿਕ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ 8 ਮਾਰਚ ਤੋਂ ਲੈ ਕੇ 11 ਮਾਰਚ ਤੱਕ ਚੰਡੀਗੜ੍ਹ ਵਿਖੇ ਲੜੀਵਾਰ ਰੈਲੀਆਂ ਕਰਕੇ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ | ਇਸ ਫ਼ੈਸਲੇ ਨੂੰ ਇੰਨ-ਬਿੰਨ ਲਾਗੂ ਕਰਨ ਵਾਸਤੇ ਪੈਂਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਵਲੋਂ ਸਾਂਝੇ ਫ਼ਰੰਟ ਵਿਚ ਸ਼ਾਮਿਲ ਸਹਿਯੋਗੀ ਜਥੇਬੰਦੀਆਂ ਨਾਲ ਮਿਲ ਕੇ 10 ਮਾਰਚ ਨੂੰ ਕੀਤੀ ਜਾ ਰਹੀ ਚੰਡੀਗੜ੍ਹ ਦੀ ਰੈਲੀ ਅਤੇ ਵਿਧਾਨ ਸਭਾ ਵੱਲ ਰੋਸ ਮਾਰਚ ਵਿਚ ਵੱਧ ਚੱੜ੍ਹਕੇ ਹਿੱਸਾ ਲਿਆ ਜਾਵੇਗਾ | ਮੰਚ ਸੰਚਾਲਨ ਮਦਨ ਲਾਲ ਰਾਮਰਾਇ ਪੁਰ ਨੇ ਕੀਤਾ | ਇਸ ਮੌਕੇ ਗੁਰਸ਼ਰਨ ਪਾਲ ਸਿੰਘ, ਸੋਹਨ ਮਝੂਰ, ਜਰਨੈਲ ਸਿੰਘ, ਅਸ਼ੋਕ, ਕਰਮਜੀਤ ਸਿੰਘ, ਸਵਰਨ ਦਾਸ, ਮਦਨ ਬਿਛੌੜੀ, ਸੁਰਿੰਦਰ ਕੌਰ, ਜੋਗਿੰਦਰ ਕੌਰ, ਚਰਨ ਕੌਰ, ਜਗਦੀਸ਼ ਕੌਰ, ਸਰੋਜ ਕੁਮਾਰੀ ਆਦਿ ਹਾਜ਼ਰ ਸਨ |