ਕਾਠਗੜ੍ਹ, 1 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਸ੍ਰੀ ਸਿੱਧ ਬਾਬਾ ਚਾਨੋ ਨੂੰ ਸਮਰਪਿਤ ਦਹਾਜਾ (ਸਾਲ) ਪਿੰਡ ਰੈਲ ਮਾਜਰਾ 'ਚ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਲ ਭਗਤ ਐਂਡ ਪਾਰਟੀ ਬਾਥੜੀ ਵਾਲਿਆਂ ਦੀ ਅਗਵਾਈ ਹੇਠ ਸਾਰੀਆਂ ਧਾਰਮਿਕ ਰਸਮਾਂ ਅਨੁਸਾਰ ਇਹ ਪ੍ਰੋਗਰਾਮ ਨੇਪਰੇ ਚਾੜਿ੍ਹਆ ਗਿਆ | ਪਿੰਡ ਦੀ ਸੁੱਖ ਸ਼ਾਂਤੀ, ਮਾਲ ਪਸ਼ੂਆਂ ਦੀ ਸੁੱਖ ਸ਼ਾਂਤੀ ਲਈ ਇਹ ਪ੍ਰੋਗਰਾਮ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕਰਵਾਇਆ ਜਾਂਦਾ ਹੈ | ਪ੍ਰੋਗਰਾਮ ਦੇਖਣ ਲਈ ਸਾਰੇ ਇਲਾਕੇ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ | ਕਲਾਕਾਰਾਂ ਨੇ ਧਾਰਮਿਕ ਸਾਂਗ ਅਤੇ ਧਾਰਮਿਕ ਗੀਤਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ | ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਰਾਜ ਕੁਮਾਰ ਰਾਜੂ, ਮਾਸਟਰ ਦੇਸ ਰਾਜ, ਅਮਰਜੀਤ ਸਿੰਘ, ਭੋਲਾ, ਸੁੱਖਾ, ਬਿੰਦਰ, ਭੂਸ਼ਣ ਕੁਮਾਰ, ਪਰਮਿੰਦਰ, ਬਲਵਿੰਦਰ,ਗੋਪੀ, ਦਿਲਬਾਗ ਰਾਏ, ਸੁਰਜੀਤ ਚੌਂਕੀਦਾਰ, ਜੀਤਾ, ਮੋਹਨ ਲਾਲ ਅਤੇ ਸਮੂਹ ਪਿੰਡ ਵਾਸੀਆਂ ਦਾ ਸਹਿਯੋਗ ਰਿਹਾ |