16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਸਪਾ ਦੀ ਸੂਬਾ ਪੱਧਰੀ ਰੈਲੀ ਇਤਿਹਾਸਿਕ ਹੋਵੇਗੀ- ਬੋਧ

ਅਜੀਤ ਡੈਸਕ 02-03-2026
ਬਹਿਰਾਮ, 1 ਮਾਰਚ (ਨਛੱਤਰ ਸਿੰਘ ਬਹਿਰਾਮ)-ਬਹੁਜਨ ਸਮਾਜ ਪਾਰਟੀ ਵਲੋਂ ਬਹਿਰਾਮ ਵਿਚ ਕਾਂਸ਼ੀ ਰਾਮ ਦੇ ਜਨਮ ਦਿਨ 15 ਮਾਰਚ ਨੂੰ ਜੋ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ, ਉਹ ਇਤਿਹਾਸਿਕ ਰੈਲੀ ਹੋਵੇਗੀ | ਇਹ ਸ਼ਬਦ ਐੱਨ.ਆਰ.ਆਈ. ਬਸਪਾ ਸਮਰਥਿਕ ਗੁਰਦਿਆਲ ਬੋਧ ਨੇ ਪਿੰਡਾਂ ਵਿੱਚ ਮੀਟਿੰਗਾਂ ਕਰਨ ਉਪਰੰਤ ਇਥੇ ਆਖੇ | ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵਰਕਰਾਂ ਵਲੋਂ ਸਾਨੂੰ ਉਕਤ ਰੈਲੀ ਸਬੰਧੀ ਭਰਪੂਰ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਥੇ ਇਹ ਰੈਲੀ 2027 ਦੀਆਂ ਚੋਣਾਂ ਦਾ ਮੁੱਢ ਬੰਨ੍ਹੇਗੀ, ਉੱਥੇ ਬਹੁਜਨ ਸਮਾਜ ਇਕੱਠਾ ਹੋ ਕੇ ਬਸਪਾ ਸੰਸਥਾਪਕ ਕਾਂਸ਼ੀ ਰਾਮ ਦੇ ਅਧੂਰੇ ਸੁਪਨੇ ਪੂਰੇ ਕਰਨ ਲਈ ਯਤਨ ਵੀ ਕਰੇਗੀ |
ਪਿਛਲੀ ਖ਼ਬਰ ਟੋਲ ਪਲਾਜ਼ਾ ਬੱਛੂਆਂ ਦੇ ਵਰਕਰਾਂ ਨੇ ਯੂਨੀਅਨ ਦਾ ਕੀਤਾ ਗਠਨ ਅਗਲੀ ਖ਼ਬਰ ਪਿੰਡ ਰੈਲ ਮਾਜਰਾ 'ਚ ਦਹਾਜਾ (ਸਾਲ) ਸ਼ਰਧਾ ਭਾਵਨਾ ਨਾਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।