ਕਾਠਗੜ੍ਹ, 1 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਟੋਲ ਪਲਾਜ਼ਾ ਬੱਛੂਆਂ ਵਿਚ ਕੰਮ ਕਰ ਰਹੇ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਉਨ੍ਹਾਂ ਨੇ ਟੋਲ ਪਲਾਜ਼ਾ ਯੂਨੀਅਨ ਬਣਾਉਣ ਦਾ ਮਤਾ ਰੱਖਿਆ ਅਤੇ ਜਿਸ 'ਚ ਸਾਰਿਆਂ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਮਨਜੂਰੀ ਦੇ ਦਿੱਤੀ | ਉਪਰੰਤ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਨਿਰਮਲ ਸਿੰਘ ਚੇਅਰਮੈਨ, ਹਰਪ੍ਰੀਤ ਸਿੰਘ ਪ੍ਰਧਾਨ ਚੁਣੇ ਗਏ ਤੇ ਹਰਜੀਤ ਸਿੰਘ (ਬਿੱਲਾ), ਦੀਦਾਰ ਚੰਦ, ਇਕਬਾਲ ਸਿੰਘ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਰੋਹਿਤ, ਪਰਮਿੰਦਰ ਪੰਮਾ, ਰੋਹਿਤ ਗੁੱਜਰ, ਦਿਲਾਬਰ, ਗੁਰਚਰਨ ਗੁੱਜਰ, ਸੰਜੇ, ਗੌਰਵ, ਕਮਲਪ੍ਰੀਤ ਸਿੰਘ, ਸੰਜੀਵ ਕੁਮਾਰ, ਵਰਿੰਦਰ ਸਿੰਘ ਮੈਂਬਰ ਲਏ ਗਏ | ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਅਤੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਚੁਣੇ ਗਏ ਮੈਬਰਾਂ ਵਿੱਚੋਂ ਜਲਦੀ ਹੀ ਯੂਨੀਅਨ ਦੇ ਹੋਰ ਅਹੁਦੇਦਾਰ ਚੁਣੇ ਜਾਣਗੇ | ਇਸ ਮੌਕੇ ਗੁਰਪ੍ਰੀਤ (ਬੁੱਗੀ) ਜੱਸਾ ਮੰਡ, ਬਿੰਦਾ ਨੰਗਲ, ਬਿੰਦਰ ਟੌਂਸਾ, ਪੈਰੀ, ਸਾਹਿਲ ਮੰਡ, ਪਰਮਿੰਦਰ, ਬੱਲੂ ਟੌਂਸਾ ਤੇ ਗੋਪੀ ਆਦਿ ਹਾਜ਼ਰ ਸਨ |