ਬਲਾਚੌਰ, 1 ਮਾਰਚ (ਨਰੇਸ਼ ਧੌਲ)-ਪਿੰਡ ਮੰਢਿਆਣੀ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਪੂਰੀ ਕਰਦਿਆਂ ਹੋਇਆਂ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ 35 ਲੱਖ ਰੁਪਏ ਦੀ ਲਾਗਤ ਨਾਲ ਬਣ ਰਹੀ ਹੈਲਥ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਗ੍ਰਾਮ ਪੰਚਾਇਤ ਤੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਰੱਖਿਆ ਗਿਆ | ਵਿਧਾਇਕਾ ਕਟਾਰੀਆ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਦੇ ਰਹਿੰਦੇ ਹੋਰ ਵਿਕਾਸ ਕਾਰਜਾਂ ਨੂੰ ਵੀ ਪਹਿਲ ਦੇ ਅਧਾਰ 'ਤੇ ਪੂਰਾ ਕਰਵਾਇਆ ਜਾਵੇਗਾ | ਸਰਪੰਚ ਕਸ਼ਮੀਰ ਕੌਰ ਢਿੱਲੋਂ ਵੱਲੋਂ ਵਿਧਾਇਕਾ ਕਟਾਰੀਆ ਅਤੇ ਹੋਰ ਸਮੁੱਚੇ ਪਤਵੰਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਚੌਧਰੀ ਅਸ਼ੋਕ ਕਟਾਰੀਆ, ਚੌਧਰੀ ਕਰਨਵੀਰ ਕਟਾਰੀਆ, ਡਾ. ਮਨਦੀਪ ਕੌਰ, ਪ੍ਰਦੀਪ ਸੂਦ ਐੱਸ.ਡੀ.ਓ., ਭਗਵੰਤ ਸਿੰਘ ਜੇ.ਈ, ਅਮਨਪ੍ਰੀਤ ਜੇ.ਈ, ਕੁਲਦੀਪ ਸਿੰਘ ਸੈਕਟਰੀ, ਹਰਦੀਪ ਕੌਰ, ਦਲਜੀਤ ਸਿੰਘ ਚਾਹਲ, ਰਜਿੰਦਰ ਸਿੰਘ ਚਾਹਲ ਕੈਨੇਡਾ, ਸਤਵੰਤ ਸਿੰਘ ਕਾਹਲੋਂ ਕੈਨੇਡਾ, ਸੋਹਣ ਸਿੰਘ ਸ਼ੇਰਗਿੱਲ ਯੂ. ਐੱਸ. ਏ., ਸੁਖਬੀਰ ਸਿੰਘ ਢਿੱਲੋਂ ਸਾਬਕਾ ਸਰਪੰਚ, ਬਲਵੀਰ ਸਿੰਘ ਸਰਪੰਚ ਧੌਲ, ਜਸਵਿੰਦਰ ਕੌਰ ਪੰਚ, ਕਮਲਜੀਤ ਕੌਰ ਪੰਚ, ਬੂਟਾ ਸਿੰਘ ਪੰਚ, ਚਮਨ ਲਾਲ ਪੰਚ, ਕੁਲਵਿੰਦਰ ਸਿੰਘ ਪੰਚ, ਭਜਨ ਸਿੰਘ, ਬਲਵੀਰ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ, ਗੁਰਮੀਤ ਕੌਰ ਸਮੂਹ ਪਿੰਡ ਵਾਸੀ ਤੇ ਹੋਰ ਹਾਜ਼ਰ ਸਨ |