15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਭਾਰਤੀ ਮਾਣਕ ਬਿਊਰੋ ਨੇ ਲੰਗੜੋਆ ਸਕੂਲ ਦੇ ਬੱਚਿਆਂ ਨੂੰ ਕੀਤਾ ਜਾਗਰੂਕ

ਨਵਾਂਸ਼ਹਿਰ, 14 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-’ਵਿਸ਼ਵ ਮਿਆਰ ਦਿਵਸ 2026’ ਮੌਕੇ ‘ਤੇ ਚੰਡੀਗੜ੍ਹ ਤੋਂ ਆਈ ਫੌਰਨ ਚੰਦ ਦੀ ਭਾਰਤੀ ਮਾਣਕ ਬਿਊਰੋ ਦੀ ਵਿਸ਼ੇਸ਼ ਟੀਮ ਨੇ ਪੀ. ਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬੱਚਿਆਂ ਨੂੰ ਬਿਸ (ਬਿਊਰੋ ਆਫ ਇੰਡੀਆ ਸਟੈਂਡਰਡਜ਼ ਕਲੱਬ) ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਗਰੂਕ ਕੀਤਾ ਗਿਆ।

ਅਜੀਤ ਡੈਸਕ 15-10-2026
ਨਵਾਂਸ਼ਹਿਰ, 14 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-’ਵਿਸ਼ਵ ਮਿਆਰ ਦਿਵਸ 2026’ ਮੌਕੇ ‘ਤੇ ਚੰਡੀਗੜ੍ਹ ਤੋਂ ਆਈ ਫੌਰਨ ਚੰਦ ਦੀ ਭਾਰਤੀ ਮਾਣਕ ਬਿਊਰੋ ਦੀ ਵਿਸ਼ੇਸ਼ ਟੀਮ ਨੇ ਪੀ.ਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬੱਚਿਆਂ ਨੂੰ ਬਿਸ (ਬਿਊਰੋ ਆਫ ਇੰਡੀਆ ਸਟੈਂਡਰਡਜ਼ ਕਲੱਬ) ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਗਰੂਕ ਕੀਤਾ ਗਿਆ। ਉਹਨਾਂ ਵਲੋਂ ਇਸ ਵਿਸ਼ੇ ਤਹਿਤ ਕਰਵਾਈਆਂ ਗਤੀਵਿਧੀਆਂ ਵਿੱਚ ਭਾਰਤੀ ਮਾਣਕ ਬਿਊਰੋ ਦੇ ਆਈ.ਐਸ.ਆਈ ਮਾਰਕ, ਸੀ.ਆਰ.ਐਸ ਮਾਰਕ-ਨੰਬਰ, ਹਾਲਮਾਰਕ, ਬਿਸ ਕੇਅਰ ਐਪ, ਭਾਰਤੀ ਮਿਆਰਾਂ ਅਤੇ ਗੁਣਵੱਤਾ ਦੀ ਮਹੱਤਤਾ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਬੱਚਿਆਂ ਨੂੰ ਮਿਆਰਾਂ ਸਬੰਧੀ ਕ੍ਰਾਸ ਵਰਡ ਅਤੇ ਬੁਝਾਰਤ ਮੁਕਾਬਲਾ, ਰੋਜ਼ਾਨਾ ਜੀਵਨ ਵਿੱਚ ਮਿਆਰਾਂ ਬਾਰੇ ਸਰਵੇਖਣ ਗਤੀਵਿਧੀ ਅਤੇ ਆਰ ਨੰਬਰ ਸਮੇਤ, ਗੁਣਵੱਤਾ ਅਤੇ ਸਥਿਰਤਾ (ਕਿਫਾਇਤੀ ਅਤੇ ਸਾਫ਼ ਊਰਜਾ) ਬਾਰੇ ਸਹੁੰ, ‘ਸਵੱਛਤਾ ਹੀ ਸੇਵਾ -ਸਵੱਛਤਾ ਪਖਵਾੜਾ 2026’ ਬਾਰੇ ਸਹੁੰ, ਈ-ਵੇਸਟ ਪ੍ਰਬੰਧਨ ਅਤੇ ਰਾਸ਼ਟਰੀ ਪੱਧਰ ਦੀ ਆਨਲਾਈਨ ਕੁਇਜ਼ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਕੁੱਲ 31 ਵਿਦਿਆਰਥੀਆਂ ਅਤੇ 4 ਅਧਿਆਪਕਾਂ ਨੇ ਭਾਗ ਲਿਆ। ਬਿਸ ਚੰਡੀਗੜ੍ਹ ਬ੍ਰਾਂਚ ਵੱਲੋਂ ਦਿੱਤੀ ਗਈ 7,500 ਰੁਪਏ ਦੀ ਰਾਸੀ਼ ਨਾਲ਼ ਜੇਤੂਆਂ ਲਈ ਨਕਦ ਇਨਾਮ (ਕ੍ਰਾਸ ਵਰਡ, ਬੁਝਾਰਤ ਅਤੇ ਸਰਵੇਖਣ ਮੁਕਾਬਲਾ), ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਅਤੇ ਸਟੇਸ਼ਨਰੀ ਆਦਿ ਦੀ ਵੰਡ ਕੀਤੀ ਗਈ। ਸਕੂਲ ਦੇ ਬਿਸ ਇੰਚਾਰਜ ਇੰਦਰਜੀਤ ਅਤੇ ਸੰਸਥਾ ਦੇ ਮੁਖੀ ਡਾ. ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡੀ ਨੇ ਫੋਰਨ ਚੰਦ ਦੀ ਟੀਮ ਦਾ ਸੰਸਥਾ ਵਿੱਚ ਆਉਣ ‘ਤੇ ਸਵਾਗਤ ਕੀਤਾ ਅਤੇ ਬੱਚਿਆਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਰਿਹਾ।
ਪਿਛਲੀ ਖ਼ਬਰ ਡਾ. ਸਤਵਿੰਦਰਪਾਲ ਸਿੰਘ ਬਿੱਟੂ ਵਲੋਂ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਪਹਿਲਾ ਸਪੀਚ ਤੇ ਹੇਅਰਿੰਗ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।