15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਪਰੇਸ਼ਨ 'ਸ਼ੇਰ ਦੀ ਦਹਾੜ' ਨਾਂ ਤੋਂ ਹੰਕਾਰੀ ਪ੍ਰਵਿਰਤੀ ਜੱਗ ਜ਼ਾਹਿਰ ਹੁੰਦੀ ਹੈ- ਕਾ. ਸੇਖੋਂ

ਅਜੀਤ ਡੈਸਕ 02-03-2026
ਬੰਗਾ, 1 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਅਮਰੀਕਾ ਤੇ ਇਸਰਾਈਲ ਵਲੋਂ ਈਰਾਨ 'ਤੇ ਕੀਤਾ ਹਮਲਾ ਦੁਨੀਆ ਦੇ ਵਿਨਾਸ਼ ਵੱਲ ਵਧਾਇਆ ਕਦਮ ਹੈ | ਅਮਰੀਕਾ ਤੇ ਈਰਾਨ ਦੌਰਾਨ ਪ੍ਰਮਾਣੂ ਸਮਝੌਤੇ ਦੀ ਗੱਲਬਾਤ ਦੇ ਚੱਲਦਿਆਂ ਅਜਿਹਾ ਹਮਲਾ ਕਰਨ ਵਿਚੋਂ ਹੰਕਾਰ ਦੀ ਬੋਅ ਆਉਂਦੀ ਹੈ ਅਤੇ ਇਸ ਅਪਰੇਸ਼ਨ ਦੇ ਨਾਂ 'ਅਪਰੇਸ਼ਨ ਲਾਇਨਜ਼ ਰੋਰ' ਭਾਵ ਸ਼ੇਰ ਦੀ ਦਹਾੜ ਨੇ ਹੀ ਹੰਕਾਰੀ ਪ੍ਰਵਿਰਤੀ ਜੱਗ ਜ਼ਾਹਿਰ ਕੀਤੀ ਹੈ | ਇਹ ਵਿਚਾਰ ਪ੍ਰਗਟ ਕਰਦਿਆਂ ਸੀ.ਪੀ.ਆਈ.ਐੱਮ. ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਤੁਰੰਤ ਜੰਗਬੰਦੀ ਕਰਕੇ ਕੌਮਾਂਤਰੀ ਝਗੜਿਆਂ ਦਾ ਗੱਲਬਾਤ ਰਾਹੀਂ ਹੱਲ ਕੱਢਣਾ ਚਾਹੀਦਾ ਹੈ | ਕਾ: ਸੇਖੋਂ ਨੇ ਕਿਹਾ ਕਿ ਜੰਗ ਕਿਤੇ ਵੀ ਲੜੀ ਜਾਵੇ ਉਸਦਾ ਦੁੱਖ ਸਮੁੱਚੀ ਮਨੁੱਖਤਾ ਨੂੰ ਹੰਢਾਉਣਾ ਪੈਂਦਾ ਹੈ | ਅਮਰੀਕਾ-ਇਸਰਾਈਲ ਦੀ ਇਸ ਧੱਕੇਸ਼ਾਹੀ ਵਾਲੀ ਕਾਰਵਾਈ ਨਾਲ ਸੰਸਾਰ ਦੀ ਅਰਥ ਵਿਵਸਥਾ 'ਤੇ ਬੁਰਾ ਪ੍ਰਭਾਵ ਪਵੇਗਾ | ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੁੱਝ ਸਮਾਂ ਪਹਿਲਾਂ ਅਮਰੀਕਾ ਨਾਲ ਲੋਕ ਵਿਰੋਧੀ ਸਮਝੌਤਾ ਕਰਕੇ ਉਸ ਨਾਲ ਨੇੜਤਾ ਪ੍ਰਗਟ ਕੀਤੀ ਸੀ | ਉਸ ਤੋਂ ਬਾਅਦ ਈਜਰਾਈਲ ਦਾ ਦੌਰਾ ਕਰਕੇ ਹੋਰ ਦੇਸ਼ਾਂ ਨਾਲ ਸਾਂਝ ਪੈਦਾ ਕਰਨ ਦਾ ਵਿਖਾਵਾ ਕੀਤਾ ਸੀ | ਕਾ: ਸੇਖੋਂ ਨੇ ਕਿਹਾ ਕਿ ਹੁਣ ਜਦ ਅਮਰੀਕਾ ਤੇ ਇਸਰਾਈਲ ਨੇ ਈਰਾਨ 'ਤੇ ਹਮਲਾ ਕਰ ਦਿੱਤਾ ਹੈ ਤਾਂ ਪ੍ਰਧਾਨ ਮੰਤਰੀ ਇਸ ਯੁੱਧ ਬਾਰੇ ਵੀ ਦੇਸ਼ ਦੀ ਸਥਿਤੀ ਸਪਸ਼ਟ ਕਰਨ | ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖ਼ਲ ਦੇ ਕੇ ਜੰਗਬੰਦੀ ਦਾ ਯਤਨ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਮੰਢਿਆਣੀ ਵਿਖੇ ਹੈਲਥ ਸੈਂਟਰ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।