15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਨਾਤਨ ਧਰਮ ਸਭਾ ਦੀ ਬੈਠਕ ਹੋਈ

ਅਜੀਤ ਡੈਸਕ 02-03-2026
ਬਲਾਚੌਰ, 1 ਮਾਰਚ (ਦੀਦਾਰ ਸਿੰਘ ਬਲਾਚੌਰੀਆ)-ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਦੀ ਬੈਠਕ ਬਾਬਾ ਬਲਰਾਜ ਮੰਦਰ ਬਲਾਚੌਰ ਵਿਖੇ ਸੁਰਿੰਦਰ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸਨਾਤਨ ਧਰਮ ਸਭਾ ਬਲਾਚੌਰ ਵਲੋਂ ਭਾਰਤੀ ਨਵੇਂ ਸਾਲ ਮੌਕੇ ਕੀਤੇ ਜਾ ਰਹੇ ਸਮਾਗਮ ਦੀ ਰੂਪ-ਰੇਖਾ ਅਤੇ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਨ ਧਰਮ ਸਭਾ ਦੇ ਜਨਰਲ ਸਕੱਤਰ ਰਾਣਾ ਗਗਨਦੀਪ ਸਿੰਘ ਨੇ ਦੱਸਿਆ ਕਿ ਭਾਰਤੀ ਨਵਾਂ ਸਾਲ ਵਿਕਰਮੀ ਸੰਮਤ 2083 ਸ਼ੁਰੂ ਹੋਣ ਜਾ ਰਿਹਾ ਹੈ ਅਤੇ ਸਨਾਤਨ ਧਰਮ ਸਭਾ ਬਲਾਚੌਰ ਨੇ ਇਸ ਦਿਹਾੜੇ ਨੂੰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਧੂਮ ਧਾਮ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ | ਉਹਨਾਂ ਦੱਸਿਆ ਕਿ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਸ ਵਾਰ 15 ਮਾਰਚ ਨੂੰ ਬੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੇ ਗਰਾਊਾਡ ਵਿਖੇ 108 ਹਵਨ ਕੁੰਡ ਲਗਾ ਕੇ ਹਵਨ ਯੱਗ ਕੀਤੇ ਜਾਣਗੇ | ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੌਰਾਨ ਸਵਾਮੀ ਦਿਆਲ ਦਾਸ ਡੇਰਾ ਬੌੜੀ ਸਾਹਿਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ, ਜਦੋਂ ਕਿ ਵਿਜੇ ਨੱਡਾ ਸੰਗਠਨ ਮੰਤਰੀ ਵਿੱਦਿਆ ਭਾਰਤੀ (ਉੱਤਰ ਖੇਤਰ) ਮੁੱਖ ਬੁਲਾਰੇ ਵਜੋਂ ਅਤੇ ਸਵਾਮੀ ਨਮਰਤਾ ਨੰਦ ਭੂਰੀ ਵਾਲੇ ਕੁਟੀਆ ਉਧਨਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ | ਉਨ੍ਹਾਂ ਸਮੂਹ ਇਲਾਕਾ ਨਿਵਾਸੀਆ ਨੂੰ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਨਾਤਨ ਧਰਮ ਸਭਾ ਦੇ ਰਾਣਾ ਰਣਦੀਪ ਕੌਸ਼ਲ, ਪਰਮਜੀਤ ਰੱਤੇਵਾਲੀਆ, ਪ੍ਰਦੀਪ ਨਾਗਪਾਲ, ਹਨੀ ਡੱਬ, ਵਿਸ਼ੂ ਰਾਣਾ, ਅਮਰਜੀਤ ਸਿੰਘ, ਲਲਿਤ ਰਾਣਾ, ਸੋਨੀ ਰਾਣਾ, ਬਲਵੰਤ ਕਿਸ਼ੋਰ, ਰਾਜੀਵ ਆਨੰਦ, ਸਤਨਾਮ ਪਨੇਸਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਚੰਗੀ ਸਿਹਤ ਹੀ ਮਨੁੱਖ ਦੀ ਸਭ ਤੋਂ ਵੱਡੀ ਮਿੱਤਰ- ਡਾ. ਢਾਹਾਂ ਅਗਲੀ ਖ਼ਬਰ ਖ਼ਾਲਸੇ ਦੇ ਕੌਮੀ ਤਿਉਹਾਰ ਹੋਲੇ-ਮਹੱਲੇ ਦੀਆਂ ਰੌਣਕਾਂ : ਜੈਕਾਰਿਆਂ ਦੀ ਗੰੂਜ 'ਚ ਖ਼ਾਲਸਾਈ ਰੰਗ 'ਚ ਰੰਗਿਆ ਗਿਆ ਗੜ੍ਹਸ਼ੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।