ਕਟਾਰੀਆਂ, 1 ਮਾਰਚ (ਪ੍ਰੇਮੀ ਸੰਧਵਾਂ)-ਪੀਰ ਬਾਬਾ ਬੂੜ ਸ਼ਾਹ ਚਿਸ਼ਤੀ ਤੇ ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦੇ ਇਲਾਹੀ ਦਰਬਾਰ ਪਿੰਡ ਕਟਾਰੀਆਂ ਵਿਖੇ ਸਲਾਨਾ ਦੋ ਰੋਜ਼ਾ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ 10 ਤੇ 11 ਮਾਰਚ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਦੱਸਿਆ ਕਿ 10 ਮਾਰਚ ਨੂੰ ਸਵੇਰੇ 10 ਵਜੇ ਝੰਡੇ ਤੇ ਚਾਦਰ ਦੀ ਰਸਮ ਅਦਾ ਕਰਨ ਤੋਂ ਬਾਅਦ ਸ਼ਾਮ 5 ਵਜੇ ਚਿਰਾਗ ਰੌਸ਼ ਕੀਤੇ ਜਾਣਗੇ ਤੇ ਰਾਤ 8 ਵਜੇ ਸੋਨੂੰ ਪ੍ਰੇਮ, ਬੰਟੀ, ਤਨਵੀਰ ਹੁਸੈਨ, ਇਸ਼ਰਤ ਗੁਲਾਮ ਅਲੀ, ਸ਼ਾਹਿਦ ਖਾਨ ਅਤੇ ਪ੍ਰੇਮ ਸਾਗਰ ਆਦਿ ਕਵਾਲ ਪਾਰਟੀਆਂ ਸੂਫੀਆਨਾ ਕਵਾਲੀਆਂ ਪੇਸ਼ ਕਰਨਗੀਆਂ | ਬਾਬਾ ਸਾਧੂ ਸ਼ਾਹ ਚਿਸ਼ਤੀ, ਸਰਪੰਚ ਵਰਿੰਦਰ ਸਿੰਘ ਜੱਖੂ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ 11 ਮਾਰਚ ਨੂੰ ਮਾਸ਼ਾ ਅਲੀ, ਵਨੀਤ ਖਾਨ, ਸਰਦਾਰ ਅਲੀ ਮਤੋਈ, ਆਰ. ਜੋਗੀ, ਦਰਸ਼ਨਜੀਤ, ਸਰਬਜੀਤ ਸਰਬ, ਮੁਹੰਮਦ ਬੂਟਾ ਖਾਨ, ਮੋਹਣ ਮਾਹੀ ਆਦਿ ਕਲਾਕਾਰ ਆਪਣਾ ਨਿਰੋਲ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ ਦੇ ਦੋਵੇਂ ਦਿਨ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ | ਇਸ ਮੌਕੇ ਸਰਪੰਚ ਵਰਿੰਦਰ ਸਿੰਘ ਜੱਖੂ, ਸੋਮਨਾਥ ਬੰਗਾ ਆਦਿ ਹਾਜ਼ਰ ਸਨ |