ਬੰਗਾ, 1 ਮਾਰਚ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ. ਪੀ. ਸਿੰਘ ਦੀਆਂ ਹਦਾਇਤਾਂ ਅਨੁਸਾਰ, ਕਲੱਬ ਐਡਮਨਿਸਟ੍ਰੇਟਰ ਲਾਇਨ ਧੀਰਜ ਕੁਮਾਰ ਮੱਕੜ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਤੇ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਪ੍ਰਾਚੀਨ ਸ਼ਿਵ ਮੰਦਰ ਮੁਕੰਦਪੁਰ ਰੋਡ ਬੰਗਾ ਵਿਖੇ ਕਲੱਬ ਵਲੋਂ ਲੰਗਰ ਲਗਾਇਆ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਲਾਇਨ ਮੀਨੂੰ ਭੁੱਟਾ ਨੇ ਦੱਸਿਆ ਕਿ ਲਾਇਨਜ਼ ਕਲੱਬ ਇੰਟਰਨੈਸ਼ਨਲ ਵਲੋਂ ਫੂਡ ਫਾਰ ਹੰਗਰ ਦੇ ਪ੍ਰਾਜੈਕਟ ਲਗਾਉਣ ਲਈ ਦੱਸਿਆ ਗਿਆ ਸੀ, ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਕਲੱਬ ਵਲੋਂ ਪ੍ਰਾਚੀਨ ਸ਼ਿਵ ਮੰਦਰ ਮੁਕੰਦਪੁਰ ਰੋਡ ਬੰਗਾ ਵਿਖੇ ਲੰਗਰ ਲਗਾਇਆ ਗਿਆ ਅਤੇ ਭਗਵਾਨ ਸ਼ਿਵ ਅੱਗੇ ਕਲੱਬ ਦੇ ਸਮੂਹ ਮੈਂਬਰਾਂ ਦੀ ਤੰਦਰੁਸਤੀ ਦੀ ਅਰਦਾਸ ਕੀਤੀ ਗਈ | ਇਸ ਮੌਕੇ ਪ੍ਰੀਆ ਚੋਪੜਾ, ਰੋਹਿਤ ਚੋਪੜਾ, ਅਮਰਜੀਤ ਸਿੰਘ ਨਾਗਰਾ, ਬਲਵਿੰਦਰ ਕੌਰ, ਅਮਰਜੀਤ ਸਿੰਘ ਨੌਰਾ, ਕਮਲਜੀਤ ਕੌਰ, ਵਿਕਾਸ ਚੋਪੜਾ, ਆਰਤੀ ਚੋਪੜਾ, ਸੋਨੀਆ ਰਾਏ, ਕਮਲਜੀਤ ਰਾਏ, ਵਨੀਤਾ ਕੁਮਾਰੀ, ਹਰਮਨਪ੍ਰੀਤ ਕੌਰ, ਲਾਭਦੀਪ ਸਿੰਘ, ਹਰਨੇਕ ਸਿੰਘ, ਸ਼ਰਨਦੀਪ ਦੋਸਾਂਝ, ਮਨਿੰਦਰ ਕੌਰ, ਜਸਪ੍ਰੀਤ ਸਿੰਘ ਜੱਸੀ, ਅਹਮ, ਗੁਰਮੀਤ ਸਿੰਘ, ਸੁਧੀਰ ਕੁਮਾਰ, ਯੁਵਰਾਜ ਲੱਧੜ, ਮਨਜੋਤ ਕੌਰ, ਤਨਵੀਰ ਸਿੰਘ, ਸੰਦੀਪ ਕੁਮਾਰ, ਨਿਧੀ ਕਪੂਰ, ਸ਼ੈਨਣ ਕਪੂਰ, ਸੀਮਾ, ਪਿ੍ਯੰਕਾ ਕਲਸੀ, ਮੋਹਿਤ, ਸਨਪ੍ਰੀਤ ਦੋਸਾਂਝ ਅਤੇ ਹੋਰ ਲਾਇਨ ਮੈਂਬਰ ਵੀ ਸ਼ਾਮਲ ਹੋਏ |