13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਭਾਸ਼ਨ ਮੁਕਾਬਲੇ ਕਰਵਾਏ

ਅਜੀਤ ਡੈਸਕ 02-03-2026
ਬੰਗਾ, 1 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਤੇ ਰਸਾਇਣ ਵਿਗਿਆਨ ਵਿਭਾਗ ਦੇ ਯਤਨਾਂ ਨਾਲ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਰਾਸ਼ਟਰੀ ਵਿਗਿਆਨ ਦਿਵਸ ਭਾਰਤ ਦੇ ਮਹਾਨ ਵਿਗਿਆਨੀ ਤੇ ਨੋਬਲ ਪੁਰਸਕਾਰ ਜੇਤੂ ਡਾਕਟਰ ਸੀ. ਵੀ. ਰਮਨ ਵਲੋਂ ਵਿਗਿਆਨ ਨੂੰ ਦਿੱਤੇ ਵਡਮੁੱਲੇ ਯੋਗਦਾਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ | ਰਸਾਇਣ ਵਿਗਿਆਨ ਵਿਭਾਗ ਦੇ ਮੁਖੀ ਡਾ. ਅੰਮਿ੍ਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਵਿਚ ਵਿਗਿਆਨਕ ਬਿਰਤੀ ਦੇ ਵਿਕਾਸ ਲਈ ਉ੍ਹਨਾਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ | ਰਸਾਇਣ ਵਿਭਾਗ ਦੇ ਜਿਨ੍ਹਾਂ ਵਿਦਿਆਰਥੀਆਂ ਨੇ ਇਨ੍ਹਾਂ ਭਾਸ਼ਣ ਮੁਕਾਬਲਿਆਂ 'ਚ ਭਾਗ ਲਿਆ ਉਨ੍ਹਾਂ ਵਿਚੋਂ ਬਲਜੀਤ ਸਿੰਘ ਬੀ. ਐੱਸ. ਸੀ. ਮੈਡੀਕਲ ਸਮੈਸਟਰ ਚੌਥੇ ਦਾ ਵਿਦਿਆਰਥੀ ਪਹਿਲੇ ਸਥਾਨ 'ਤੇ ਰਿਹਾ | ਦੀਪਇੰਦਰ ਬੱਲ ਬੀ. ਐੱਸ. ਸੀ ਨਾਨ- ਮੈਡੀਕਲ ਸਮੈਸਟਰ ਛੇਵੇਂ ਦੀ ਵਿਦਿਆਰਥਣ ਦੂਜੇ ਸਥਾਨ 'ਤੇ ਰਹੀ ਤੇ ਮਨਦੀਪ ਕੌਰ ਬੀ. ਐਸ. ਸੀ ਨਾਨ-ਮੈਡੀਕਲ ਸਮੈਸਟਰ ਚੌਥੇ ਦੀ ਵਿਦਿਆਰਥਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਤੇ ਸਰਟੀਫਿਕੇਟ ਪਿ੍ੰਸੀਪਲ ਡਾ: ਤਰਸੇਮ ਸਿੰਘ ਭਿੰਡਰ ਨੇ ਭੇਟ ਕੀਤੇ | ਇਸ ਮੌਕੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਰਸਾਇਣ ਵਿਗਿਆਨ ਵਿਭਾਗ ਵਲੋਂ ਕੀਤੇ ਇਹ ਯਤਨ ਵਿਦਿਆਰਥੀਆਂ ਦੀ ਵਿਗਿਆਨਕ ਸੋਚ ਨੂੰ ਹੋਰ ਸੂਖਮ ਤੇ ਪ੍ਰਪੱਕਤਾ ਤੱਕ ਲੈ ਜਾਣਗੇ | ਉਹਨਾਂ ਵਿਭਾਗ ਮੁੱਖੀ ਡਾ. ਅੰਮਿ੍ਤ ਕੌਰ, ਵਿਭਾਗ ਤੋਂ ਡਾ: ਜੋਤੀ ਪ੍ਰਕਾਸ਼ ਨੂੰ ਇਸ ਸੁਹਿਰਦ ਯਤਨ ਦੀ ਸਫਲਤਾ ਲਈ ਮੁਬਾਰਕਬਾਦ ਵੀ ਦਿੱਤੀ | ਇਸ ਮੌਕੇ ਬਲਜਿੰਦਰ ਸਿੰਘ, ਮੈਡਮ ਸੀਮਾ ਤੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਲੜਕੀ ਨੂੰ ਤਸਵੀਰਾਂ ਰਾਹੀਂ ਬਲੈਕਮੇਲ ਕਰਨ ਵਾਲੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਲਸਾੜਾ ਵਿਖੇ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।