15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸੰਯੁਕਤ ਰਾਸ਼ਟਰ ਈਰਾਨ-ਅਮਰੀਕਾ ਜੰਗ ਰੋਕਣ ਲਈ ਤੁਰੰਤ ਪ੍ਰਭਾਵੀ ਕਦਮ ਚੁੱਕੇ- ਪਠਲਾਵਾ ਸੰਸਥਾ

ਅਜੀਤ ਡੈਸਕ 03-03-2026

ਬੰਗਾ, 2 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਅਮਰੀਕਾ ਅਤੇ ਇਜ਼ਰਾਈਲ ਮੱਧ ਪੂਰਬ ਦੀ ਖਾੜੀ 'ਚ ਈਰਾਨ ਦੇ ਵੱਧ ਰਹੇ ਦਬਾਅ ਨੂੰ ਖਤਮ ਕਰਨਾ ਚਾਹੁੰਦੇ ਹਨ | ਇਸੇ ਲਈ ਅਮਰੀਕਾ ਅਤੇ ਇਜ਼ਰਾਈਲ ਵਲੋਂ ਮਿਲ ਕੇ 28 ਫਰਵਰੀ ਨੂੰ ਈਰਾਨ 'ਤੇ ਆਪਣਾ ਦਬਦਬਾ ਕਾਇਮ ਕਰਨ ਲਈ ਜ਼ੋਰਦਾਰ ਹਮਲੇ ਸ਼ੁਰੂ ਕੀਤੇ ਗਏ | ਇਸ ਸਥਿਤੀ ਨਾਲ ਮੱਧ ਪੂਰਬ ਖੇਤਰ 'ਚ ਹਲਾਤ ਬੇਹੱਦ ਤਣਾਅ ਪੂਰਨ ਬਣ ਗਏ ਹਨ | ਅਮਰੀਕਾ ਵਲੋਂ ਪੁੱਟਿਆ ਗਿਆ ਇਹ ਮਾਰੂ ਕਦਮ ਦੁਨੀਆਂ ਨੂੰ ਵਿਨਾਸ਼ ਵੱਲ ਲਿਜਾਣ ਲਈ ਬੁਹਤ ਹੀ ਭਿਆਨਕ ਤੇ ਸੰਵੇਦਨਸ਼ੀਲ ਕਦਮ ਕਿਹਾ ਜਾ ਸਕਦਾ ਹੈ | ਇਹ ਵਿਚਾਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸੰਸਥਾ ਦੇ ਧਾਰਮਿਕ ਵਿੰਗ ਦੇ ਮੁਖੀ ਜਥੇ: ਸਵਰਨਜੀਤ ਸਿੰਘ ਪਠਲਾਵਾ ਮੁਖੀ ਮਿਸਲ ਸ਼ਹੀਦਾਂ ਤਰਨਾ ਦਲ ਦੋਆਬਾ, ਸਰਪ੍ਰਸਤ ਬਲਵੀਰ ਸਿੰਘ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਸੰਸਥਾ ਦੇ ਮੁੱਖ ਬੁਲਾਰੇ ਲੈਕ: ਤਰਸੇਮ ਪਠਲਾਵਾ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਪਰਵਿੰਦਰ ਸਿੰਘ ਰਾਣਾ, ਸੰਦੀਪ ਕੁਮਾਰ ਗੌੜ ਪੋਸੀ, ਅਮਰਜੀਤ ਸਿੰਘ ਸੂਰਾਪੁਰੀ ਆਦਿ ਬੁਲਾਰਿਆਂ ਨੇ ਜੰਗ ਦੇ ਮਸਲੇ ਨੂੰ ਖਤਮ ਕਰਨ ਦੀ ਮੀਟਿੰਗ ਦੌਰਾਨ ਪ੍ਰਗਟਾਏ | ਉਨ੍ਹਾਂ ਇਕ ਸੁਰ 'ਚ ਭਾਰਤ ਸਰਕਾਰ ਤੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ, ਇਤਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ | ਅਮਰੀਕਾ ਤੇ ਇਜਰਾਈਲ ਦੇ ਹਮਲੇ ਤੁਰੰਤ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰੇ ਅਤੇ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ | ਜੇਕਰ ਇਸ ਯੁੱਧ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਸਥਿਤੀ ਬਦ ਤੋਂ ਬਦਤਰ ਹੋ ਸਕਦੀ ਹੈ |

ਪਿਛਲੀ ਖ਼ਬਰ ਨੌਜਵਾਨ ਤੇ ਬੱਚਿਆਂ 'ਚ ਧਾਰਮਿਕ ਰੁਚੀ ਪੈਦਾ ਕਰਨਾ ਅੱਜ ਸਮੇਂ ਦੀ ਲੋੜ- ਬਾਬਾ ਦਵਿੰਦਰ ਕੌੜਾ ਅਗਲੀ ਖ਼ਬਰ ਬੜੂ ਸਾਹਿਬ ਵਲੋਂ ਸੰਚਾਲਿਤ ਅਕੈਡਮੀਆਂ ਹੋ ਰਹੀਆਂ ਵਰਦਾਨ ਸਾਬਤ- ਪਿ੍ੰ. ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।