15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੋਲੇ-ਮਹੱਲੇ ਨੂੰ ਜਾ ਰਹੀਆਂ ਸੰਗਤਾਂ ਲਈ ਕਿਸ਼ਨਪੁਰ-ਭਰਥਲਾ ਵਿਖੇ ਲੰਗਰ ਜਾਰੀ

ਅਜੀਤ ਡੈਸਕ 03-03-2026
ਕਾਠਗੜ੍ਹ, 2 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਖ਼ਾਲਸੇ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਜਾ ਰਹੀਆਂ ਸੰਗਤਾਂ ਲਈ ਕਾਠਗੜ੍ਹ ਬੱਸ ਅੱਡੇ ਦੇ ਕੋਲ ਪਿੰਡ ਕਿਸ਼ਨਪੁਰ-ਭਰਥਲਾ ਵਿਖੇ ਬਾਬਾ ਦੀਦਾਰ ਸਿੰਘ ਅਤੇ ਕਿਸ਼ਨਪੁਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜਿੱਥੇ 25 ਫਰਵਰੀ ਤੋਂ ਲਗਾਤਾਰ ਸੰਗਤਾਂ ਲਈ ਲੰਗਰ ਚਲਾਏ ਜਾ ਰਹੇ ਹਨ | ਉੱਥੇ ਹੀ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਵੀ ਨਿਰਤਰ ਚਲ ਰਹੀ ਹੈ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਪ੍ਰਸਿੱਧ ਢਾਡੀ ਗਿਆਨੀ ਜਸਵਿੰਦਰ ਸਿੰਘ ਦੜੌਲੀ ਵਾਲੀਆਂ ਦੇ ਢਾਡੀ ਜਥੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਰੰਭ ਕੀਤੀ ਗਈ ਹੋਲੇ-ਮਹੱਲੇ ਦੀ ਪ੍ਰੰਪਰਾ ਸਬੰਧੀ ਇਤਿਹਾਸਕ ਜਾਣਕਾਰੀ ਦਿੰਦਿਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬਾਬਾ ਦੀਦਾਰ ਸਿੰਘ ਦਾਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਅੰਮਿ੍ਤਪਾਨ ਕਰਕੇ ਬਾਣੀ ਅਤੇ ਬਾਣੇ ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ | ਇਸ ਮੌਕੇ ਸੰਗਤਾਂ ਲਈ ਚਾਹ ਤੇ ਬ੍ਰੇਡ-ਪਕੌੜੇ ਅਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ ਨਰੇਸ਼ ਕੁਮਾਰ ਸਰਪੰਚ, ਰਣਜੀਤ ਸਿੰਘ, ਜਸਵੀਰ ਸਿੰਘ ਘੁੰਮਣ, ਚੰਨਣ ਸਿੰਘ, ਪ੍ਰੇਮ ਚੰਦ ਸਾਬਕਾ ਸਰਪੰਚ, ਕੈਪਟਨ ਗੁਰਨੇਕ ਸਿੰਘ, ਡਾ. ਮਨਜੀਤ ਸਿੰਘ ਪਨੇਸਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਓਵਰ ਲੋਡਿੰਗ ਟਰਾਲੀਆਂ ਲਈ ਸਮਾਂ ਨਿਸ਼ਚਿਤ ਕੀਤਾ ਜਾਵੇ- ਬੀਹੜਾ ਅਗਲੀ ਖ਼ਬਰ ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਜਾਂਦੇ ਨੌਜਵਾਨ ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ- ਪੰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।