15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਓਵਰ ਲੋਡਿੰਗ ਟਰਾਲੀਆਂ ਲਈ ਸਮਾਂ ਨਿਸ਼ਚਿਤ ਕੀਤਾ ਜਾਵੇ- ਬੀਹੜਾ

ਅਜੀਤ ਡੈਸਕ 03-03-2026
ਸੈਲਾ ਖ਼ੁਰਦ, 2 ਮਾਰਚ (ਹਰਵਿੰਦਰ ਸਿੰਘ ਬੰਗਾ)-ਰਵਿੰਦਰ ਸਿੰਘ ਬੀਹੜਾ ਜ਼ੋਨ ਕੋਆਰਡੀਨੇਟਰ ਹੁਸ਼ਿਆਰਪੁਰ ਬਸਪਾ ਨੇ ਗੜ੍ਹਸ਼ੰਕਰ ਤੋਂ ਕਸਬਾ ਸੈਲਾ ਖ਼ੁਰਦ ਤੇ ਹਲਕਾ ਬੰਗਾ ਤੋਂ ਸੈਲਾ ਖ਼ੁਰਦ ਨੂੰ ਆ ਰਹੀਆਂ ਬੇ-ਰੋਕ ਤੇ ਗੈਰ-ਸੰਵਿਧਾਨਿਕ ਤੌਰ 'ਤੇ ਓਵਰ ਲੋਡਿੰਗ ਤੂੜੀ ਦੀਆਂ ਟਰਾਲੀਆਂ ਦੀਆਂ ਮਨਮਾਨੀਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਓਵਰ ਲੋਡਿੰਗ ਟਰਾਲੀ ਚਾਲਕਾਂ ਦਾ ਨਿਸ਼ਚਿਤ ਸਮਾਂ ਨਿਰਧਾਰਿਤ ਨਾ ਹੋਣ ਕਰਕੇ ਆਪਣੀ ਮਨਮਾਨੀ ਕਾਰਨ ਸਵੇਰੇ ਸਮੇਂ ਜਦੋਂ ਮੁੱਖ ਸੜਕਾਂ 'ਤੇ ਇਹ ਓਵਰ ਲੋਡਿੰਗ ਟਰਾਲੀਆਂ ਲੰਘਦੀਆਂ ਹਨ ਤਾਂ ਸਾਰੀ ਆਵਾਜਾਈ 'ਚ ਰੁਕਾਵਟ ਪੈਦਾ ਹੁੰਦੀ ਹੈ | ਇਨ੍ਹਾਂ ਓਵਰ ਲੋਡਿੰਗ ਟਰਾਲੀਆਂ ਕਾਰਨ ਵਿਦਿਆਰਥੀਆਂ, ਮੁਲਾਜ਼ਮਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਓਵਰ ਲੋਡਿੰਗ ਟਰਾਲੀਆਂ ਲਈ ਸਮਾਂ ਨਿਸ਼ਚਿਤ ਕੀਤਾ ਜਾਵੇ |
ਪਿਛਲੀ ਖ਼ਬਰ ਗੁਰੂ ਨਾਨਕ ਲੰਗਰ ਹਾਲ ਪੱਲੀ-ਝਿੱਕੀ ਵਿਖੇ ਹੋਲੇ-ਮਹੱਲੇ ਨੂੰ ਸਮਰਪਿਤ ਲੰਗਰਾਂ ਦੀ ਸ਼ੁਰੂਆਤ ਅਗਲੀ ਖ਼ਬਰ ਹੋਲੇ-ਮਹੱਲੇ ਨੂੰ ਜਾ ਰਹੀਆਂ ਸੰਗਤਾਂ ਲਈ ਕਿਸ਼ਨਪੁਰ-ਭਰਥਲਾ ਵਿਖੇ ਲੰਗਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।