11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਲੋੜਵੰਦਾਂ ਦੀ ਸੇਵਾ ਹੀ ਸਾਡਾ ਮੁੱਖ ਧਰਮ- ਡਾ. ਉਂਕਾਰ ਸਿੰਘ, ਦਲਜੀਤ ਕੌਰ

ਅਜੀਤ ਡੈਸਕ 04-03-2026
ਕਟਾਰੀਆਂ, 3 ਮਾਰਚ (ਪ੍ਰੇਮੀ ਸੰਧਵਾਂ)-ਗ਼ਰੀਬਾਂ ਤੇ ਲੋੜਵੰਦਾਂ ਦੀ ਸੇਵਾ ਲਈ ਦਿਨ ਰਾਤ ਡੱਟ ਕੇ ਆਪਣੇ ਮਹਿੰਦਰਾ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਿਖੇ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਸਮੇਂ- ਸਮੇਂ ਲਾਈ ਜਾਂਦੀ ਸੇਵਾ ਵਿੱਚ ਮੋਹਰੀ ਰੋਲ ਨਿਭਾ ਰਹੇ ਗਰੀਬਾਂ ਤੇ ਲੋੜਵੰਦਾਂ ਦੇ ਸੱਚੇ ਹਮਦਰਦ ਡਾ. ਉਂਕਾਰ ਸਿੰਘ ਤੇ ਸਮਾਜ ਸੇਵਿਕਾ ਦਲਜੀਤ ਕੌਰ ਨੇ ਕਿਹਾ ਕਿ ਸਾਡਾ ਤਾਂ ਇਹ ਮੁੱਖ ਧਰਮ ਹੈ ਕਿ ਕਿਸੇ ਗ਼ਰੀਬ ਦੀ ਵੱਧ ਤੋਂ ਵੱਧ ਸਾਡੇ ਵਲੋਂ ਹੋ ਰਹੀ ਸੇਵਾ ਹੀ ਕਰਨੀ ਹੈ | ਕਿਉਂਕਿ ਬਹੁਤੇ ਲੋਕ ਘਰ ਦੀ ਗ਼ਰੀਬੀ ਤੇ ਆਰਥਿਕ ਤੰਗੀ 'ਚ ਫਸੇ ਗਰੀਬ ਲੋਕ ਮਹਿੰਗੇ ਤੋਂ ਮਹਿੰਗੇ ਭਿਆਨਕ ਬਿਮਾਰੀਆਂ ਦਾ ਇਲਾਜ ਨਹੀਂ ਕਰਵਾ ਸਕਦੇ | ਉਨ੍ਹਾਂ ਕਿਹਾ ਕਿ ਸਾਡੇ ਪਿਤਾ ਸਾਬਕਾ ਸਰਪੰਚ ਗੁਰਚਰਨ ਸਿੰਘ ਰਸੂਲਪੁਰ ਨੇ ਹਮੇਸ਼ਾ ਹੀ ਗ਼ਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨ ਨੂੰ ਤਰਜੀਹ ਦਿੱਤੀ ਤੇ ਉਨ੍ਹਾਂ ਜਿੱਥੇ ਪਿੰਡ ਦੇ ਵਿਕਾਸ ਕਰਾਉਣ ਵਿੱਚ ਮੋਹਰੀ ਰੋਲ ਨਿਭਾਇਆ ਉੱਥੇ ਹੀ ਉਨ੍ਹਾਂ ਨੇ ਆਪਣੇ ਪੁੱਤਰਾਂ ਤੇ ਨੂੰਹਾਂ ਨੂੰ ਹਰ ਮੁਸੀਬਤ 'ਚ ਫਸੇ ਵਿਅਕਤੀ ਦੀ ਬਿਨਾ ਕਿਸੇ ਲਾਲਚ ਤੋਂ ਸਾਨੂੰ ਸੇਵਾ ਕਰਨ ਦਾ ਬਲ ਬਖਸ਼ਿਆ | ਡਾ. ਉਂਕਾਰ ਸਿੰਘ ਤੇ ਸਮਾਜ ਸੇਵਿਕਾ ਮੈਡਮ ਦਲਜੀਤ ਕੌਰ ਨੇ ਕਿਹਾ ਕਿ ਲੋੜਵੰਦਾਂ ਦੀ ਕੀਤੀ ਸੇਵਾ ਦਾ ਫਲ ਪ੍ਰਮਾਤਮਾ ਇਕ ਨਾ ਇਕ ਦਿਨ ਜਰੂਰ ਦਿੰਦਾ ਹੈ |
ਪਿਛਲੀ ਖ਼ਬਰ ਹੋਲੇ-ਮਹੱਲੇ 'ਤੇ ਜਾਣ ਵਾਲੀ ਸੰਗਤ ਲਈ ਵੱਖ-ਵੱਖ ਥਾਵਾਂ 'ਤੇ ਲਗਾਏੇ ਲੰਗਰ ਅਗਲੀ ਖ਼ਬਰ ਚੱਕਦਾਨਾ ਵਿਖੇ ਹੋਲੇ-ਮੁਹੱਲੇ 'ਤੇ ਲੰਗਰਾਂ ਦੀ ਕੀਤੀ ਜਾ ਰਹੀ ਹੈ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।