28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਿਸਾਨ ਸਬਸਿਡੀ ’ਤੇ ਕਣਕ ਦਾ ਬੀਜ ਖੇਤੀਬਾੜੀ ਦਫਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ- ਡਾਕਟਰ ਰਾਜ ਕੁਮਾਰ

ਨਵਾਂਸ਼ਹਿਰ, 27 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਡਾਕਟਰ ਰਾਜ ਕੁਮਾਰ ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਪੱਧਰ ਦੇ ਖੇਤੀਬਾੜੀ ਦਫਤਰਾਂ ਵਿੱਚ ਕਣਕ ਬੀਜ ਆ ਚੁੱਕਾ ਹੈ ਕਣਕ ਬੀਜ ਦੀ ਕੁੱਲ ਕੀਮਤ 4250 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇਹ ਬੀਜ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਪਦਾਨ ’ਤੇ ਦਿੱਤਾ ਜਾਵੇਗਾ। ਹਰੇਕ ਕਿਸਾਨ ਨੂੰ ਇੱਕ ਆਧਾਰ ਕਾਰਡ ਉੱਤੇ ਦੋ ਕਣਕ ਬੀਜ ਦੇ ਬੈਗ 40 ਕਿਲੋ ਪ੍ਰਤੀ ਬੈਗ ਮੁਹੱਈਆ ਕਰਵਾਇਆ ਜਾਵੇਗਾ।

ਅਜੀਤ ਡੈਸਕ 28-10-2026
ਨਵਾਂਸ਼ਹਿਰ, 27 ਅਕਤੂਬਰ (ਹਰਮਿੰਦਰ ਸਿੰਘ ਪਿੰਟੂ) - ਡਾਕਟਰ ਰਾਜ ਕੁਮਾਰ ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਪੱਧਰ ਦੇ ਖੇਤੀਬਾੜੀ ਦਫਤਰਾਂ ਵਿੱਚ ਕਣਕ ਬੀਜ ਆ ਚੁੱਕਾ ਹੈ ਕਣਕ ਬੀਜ ਦੀ ਕੁੱਲ ਕੀਮਤ 4250 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇਹ ਬੀਜ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਉਪਦਾਨ ’ਤੇ ਦਿੱਤਾ ਜਾਵੇਗਾ। ਹਰੇਕ ਕਿਸਾਨ ਨੂੰ ਇੱਕ ਆਧਾਰ ਕਾਰਡ ਉੱਤੇ ਦੋ ਕਣਕ ਬੀਜ ਦੇ ਬੈਗ 40 ਕਿਲੋ ਪ੍ਰਤੀ ਬੈਗ ਮੁਹੱਈਆ ਕਰਵਾਇਆ ਜਾਵੇਗਾ। ਜੋ ਕਿਸਾਨ ਅਨਾਜ ਖਰੀਦ ਪੋਰਟਲ ਤੇ ਰਜਿਸਟਰ ਹਨ। ਬਲਾਕ ਖੇਤੀਬਾੜੀ ਅਫਸਰ ਨਵਾਂਸ਼ਹਿਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦਾ ਬੀਜ ਪ੍ਰਾਪਤ ਕਰਨ ਲਈ ਆਪਣਾ ਆਧਾਰ ਕਾਰਡ ਲੈ ਕੇ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਪਹੁੰਚੋ। ਕਣਕ ਬੀਜ ਦੀ ਰਜਿਸਟਰੇਸ਼ਨ ਮੌਕੇ ’ਤੇ ਹੀ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਜਾਵੇਗੀ ਅਤੇ ਉਸੇ ਸਮੇਂ ਕਿਸਾਨ ਨੂੰ ਕਣਕ ਦਾ ਬੀਜ ਸਬਸਿਡੀ ’ਤੇ ਮਿਲ ਜਾਵੇਗਾ। ਬਲਾਕ ਖੇਤੀਬਾੜੀ ਦਫ਼ਤਰ ਨਵਾਂਸ਼ਹਿਰ ਕੋਲ ਪੀ.ਬੀ ਡਬਲਯੂ 872 ਅਤੇ ਡੀ.ਬੀ ਡਬਲਯੂ 327 ਕਿਸਮਾਂ ਦਾ ਬੀਜ ਉਪਲਬਧ ਹੈ। ਇਹ ਕਣਕ ਦਾ ਬੀਜ ਕਿਸਾਨਾਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਖੇਤੀਬਾੜੀ ਦਫ਼ਤਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਦਰਬਾਰ ਬਾਬਾ ਜੰਗਲੀ ਸ਼ਾਹ ਨਵਾਂਸ਼ਹਿਰ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਉਪੰਰਤ ਜਾਣਕਾਰੀ ਦਿੰਦੇ ਹੋਏ। ਬਾਬਾ ਜੰਗਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।