17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਲਿਫਟਿੰਗ ਸਿੰਚਾਈ ਸਕੀਮ ਦਾ ਪਾਣੀ ਕਾਠਗੜ੍ਹ ਪਹੁੰਚਿਆ

ਅਜੀਤ ਡੈਸਕ 04-03-2026
ਰੱਤੇਵਾਲ, 3 ਮਾਰਚ (ਅਸ਼ੋਕ ਕੁਮਾਰ ਲੀਲ)-ਕਸਬਾ ਕਾਠਗੜ੍ਹ ਤੇ ਲਾਗਲੇ ਪਿੰਡ ਸੂਰਾਪੁਰ ਦੀ ਜ਼ਮੀਨ ਵਿਚ ਲਿਫਟਿੰਗ ਨਹਿਰੀ ਸਿੰਚਾਈ ਸਕੀਮ ਦਾ ਪਾਣੀ ਪਹੁੰਚਿਆ | ਸੂਰਾਪੁਰ ਦੇ ਵਸਨੀਕ ਜ਼ਿਮੀਂਦਾਰ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਜ਼ਮੀਨ ਵਿੱਚ ਨਹਿਰੀ ਪਾਣੀ ਦਾ ਮੋਘਾ 6 ਇੰਚ ਰੱਖਿਆ ਹੋਇਆ ਹੈ | ਉਸ ਮੋਘੇ ਵਿਚ ਜਦੋਂ ਨਹਿਰ ਵਿਭਾਗ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਉਸ ਮੋਘੇ ਨੂੰ ਖੋਲਿ੍ਹਆ ਤਾਂ ਉਸ ਪਾਈਪ ਵਿੱਚੋਂ 4 ਫੁੱਟ ਉਚਾ ਪਾਣੀ ਆਉਣਾ ਸ਼ੁਰੂ ਹੋਇਆ ਇਸ ਨੂੰ ਦੇਖ ਕੇ ਸੜਕ ਉਤੇ ਜਾਣ ਵਾਲੇ ਰਾਹਗੀਰ ਵੀ ਰੁਕ ਗਏ ਅਤੇ ਇਕੱਠੇ ਹੋਏ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ | ਇਸ ਮੌਕੇ ਰਾਮ ਸ਼ਾਹ ਸੂਰਾਪੁਰ ਵਾਇਸ ਚੇਅਰਮੈਨ ਪੀ.ਏ.ਡੀ.ਬੀ, ਅਸ਼ੋਕ ਕੁਮਾਰ, ਸੇਠੀ ਸੂਰਾਪੁਰ, ਨੰਬਰਦਾਰ ਸੁਖਦੇਵ ਕਾਲਾ ਖੇਪੜ ਬਾਗੋਵਾਲ, ਰਿੰਕੂ ਸੂਰਾਪੁਰ, ਪ੍ਰੇਮ ਕਸਾਣਾ, ਬੌਬੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਸ਼ਿਸ਼ ਸਦਕਾ ਕੰਢੀ ਇਲਾਕੇ ਦੀਆਂ ਜਮੀਨਾਂ ਦੀ ਕਿਸਮਤ ਜਾਗ ਪਈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਹਲਕਾ ਬਲਾਚੌਰ ਦੇ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਅਖੀਰ ਵਿੱਚ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਦਾ ਦਿਲੋਂ ਧੰਨਵਾਦ ਕੀਤਾ |
ਪਿਛਲੀ ਖ਼ਬਰ ਰਾਹੋਂ ਵਿਖੇ ਹੋਲੀ ਦੇ ਤਿਉਹਾਰ ਮੌਕੇ ਰੰਗਾਂ ਦੀ ਬਜਾਏ ਗੰਦਗੀ ਹੀ ਭਾਰੂ ਰਹੇਗੀ- ਬਲਦੇਵ ਭਾਰਤੀ ਅਗਲੀ ਖ਼ਬਰ ਅੱਖਾਂ ਦਾ ਤੇ ਜਨਰਲ ਮੈਡੀਕਲ ਚੈੱਕਅਪ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।