05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਅਜੀਤ ਡੈਸਕ 08-03-2026
ਮੁਕੰਦਪੁਰ, 7 ਮਾਰਚ (ਅਮਰੀਕ ਸਿੰਘ ਢੀਂਡਸਾ) - ਬੀਤੀ ਰਾਤ ਲਗਪਗ 10 ਵਜੇ ਬੰਗਾ ਵਿਖੇ ਕੰਮ ਤੋਂ ਘਰ ਪਰਤ ਰਹੇ ਪਿੰਡ ਛੋਕਰਾਂ ਦੇ 19 ਸਾਲ ਦੇ ਨੌਜਵਾਨ ਦੀ ਇੱਕ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਪਿੰਡ ਛੋਕਰਾਂ ਦਾ ਵਸਨੀਕ ਹਰਸ਼ ਪੁੱਤਰ ਸਵ: ਕੁਲਵੰਤ ਰਾਏ ਉਰਫ ਲੱਭੀ ਰਾਤ ਦੇ ਸਮੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ ਤੋਂ ਘਰ ਨੂੰ ਪਰਤ ਰਿਹਾ ਸੀ, ਕਿ ਮੁਕੰਦਪੁਰ ਤੋਂ ਪਿੰਡ ਹਕੀਮਪੁਰ ਦੇ ਵਿਚਕਾਰ ਇੱਕ ਸੜਕ ਹਾਦਸੇ ਦੌਰਾਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਮੁਕੰਦਪੁਰ ਪੁਲਿਸ ਨੇ ਸਿਵਲ ਹਸਪਤਾਲ ਮੁਕੰਦਪੁਰ ਤੋਂ ਉਸਦੀ ਮਿ੍ਤਕਦੇਹ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ, ਜਿੱਥੇ ਉਸਦੀ ਮਿ੍ਤਕ ਦੇਹ ਦਾ ਨਮ ਅੱਖਾਂ ਨਾਲ ਸਸਕਾਰ ਕਰ ਦਿੱਤਾ ਗਿਆ | ਸੜਕ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ | ਪਿੰਡ ਛੋਕਰਾਂ ਦੀ ਸਮੂਹ ਗ੍ਰਾਮ ਪੰਚਾਇਤ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਪਰਿਵਾਰ ਬਹੁਤ ਹੀ ਜ਼ਰੂਰਤਮੰਦ ਪਰਿਵਾਰ ਹੈ, ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਵੀ ਵਿਅਕਤੀ ਨਹੀਂ ਹੈ, ਇਸ ਲਈ ਸਰਕਾਰ ਵਲੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ |
ਪਿਛਲੀ ਖ਼ਬਰ ਪੁਲਿਸ ਅਫ਼ਸਰ ਕਮਲ ਤਨੇਜਾ ਦਾ ਸਨਮਾਨ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਨਾਲ ਨਿਰਵੈਰ ਸਿੰਘ ਸੋਤਰਾਂ ਨੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।