06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੁਲਿਸ ਅਫ਼ਸਰ ਕਮਲ ਤਨੇਜਾ ਦਾ ਸਨਮਾਨ

ਅਜੀਤ ਡੈਸਕ 08-03-2026
ਬਹਿਰਾਮ, 7 ਮਾਰਚ (ਨਛੱਤਰ ਸਿੰਘ ਬਹਿਰਾਮ) - ਪੁਲਿਸ ਥਾਣਾ ਬਹਿਰਾਮ ਦੇ ਇੰਚਾਰਜ ਇੰਸਪੈਕਟਰ ਕਮਲ ਤਨੇਜਾ ਦਾ ਸਨਮਾਨ ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਐਂਡ ਸਪੋਰਟਸ ਕਲੱਬ ਘੁੰਮਣ ਵਲੋਂ ਇਲਾਕੇ ਵਿੱਚ ਵਧੀਆਂ ਸੇਵਾਵਾਂ ਨਿਭਾਉਣ 'ਤੇ ਸਮੂਹ ਕਲੱਬ ਮੈਂਬਰਾਂ ਨੇ ਇਥੇ ਸਨਮਾਨ ਕੀਤਾ | ਉਪਰੰਤ ਕਲੱਬ ਦੇ ਚੇਅਰਮੈਨ ਬਲਵੀਰ ਬੈਂਸ ਕੈਨੇਡਾ ਨੇ ਕਿਹਾ ਕਿ ਇਮਾਨਦਾਰ ਅਫਸਰ ਇਲਾਕੇ ਦੀ ਨੁਹਾਰ ਬਦਲ ਦਿੰਦੇ ਹਨ ਇਸ ਲਈ ਸਾਨੂੰ ਇਹੋ ਜਿਹੇ ਅਫਸਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ | ਇਸ ਮੌਕੇ ਕਲੱਬ ਸਰਪ੍ਰਸਤ ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਕਮੇਟੀ, ਪ੍ਰਧਾਨ ਪਾਲ ਸਿੰਘ ਮੇਹਲੀਆਣਾ, ਧਰਮਿੰਦਰ ਕਟਾਰੀਆ ਪ੍ਰਧਾਨ ਅੰਬੇਡਕਰ ਸਭਾ, ਦੀਪਾ ਝੱਮਟ, ਬਲਜਿੰਦਰ ਘੁੰਮਣ, ਸੁਰਜੀਤ ਸਿੰਘ, ਵਿਜੇਪਾਲ ਸਿੰਘ ਤੇਜੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਰੋਡ ਦੀ ਖਸਤਾ ਹਾਲਤ ਸੜਕ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।