07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕਿ੍ਤਿਕਾ ਚੌਧਰੀ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰ ਕੇ ਕਰੀਮਪੁਰ ਧਿਆਨੀ ਦਾ ਨਾਂਅ ਚਮਕਾਇਆ

ਅਜੀਤ ਡੈਸਕ 08-03-2026
ਸੜੋਆ, 7 ਮਾਰਚ (ਹਰਮੇਲ ਸਹੂੰਗੜਾ) - ਬਲਾਕ ਸੜੋਆ ਦੇ ਪਿੰਡ ਕਰੀਮਪੁਰ ਧਿਆਨੀ ਦੀ ਲੜਕੀ ਨੇ ਐਲਾਨੇ ਯੂ.ਪੀ.ਐਸ.ਸੀ ਦੀ ਪ੍ਰੀਖਿਆ ਦੇ ਨਤੀਜਿਆਂ 'ਚ ਆਲ ਇੰਡੀਆ ਪੱਧਰ 'ਤੇ 312ਵਾਂ ਰੈਂਕ ਪ੍ਰਾਪਤ ਕਰਕੇ ਆਪਣੇ ਪਿੰਡ ਕਰੀਮਪੁਰ ਧਿਆਨੀ ਦਾ ਨਾਂਅ ਚਮਕਾਇਆ ਹੈ | ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਵਿਜੇ ਕੁਮਾਰ ਫੌਜੀ ਨੇ ਕਿਹਾ ਕਿ ਇਸ ਹੋਣਹਾਰ ਬੇਟੀ ਨੇ ਜਿੱਥੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਹੀ ਗੁੱਜਰ ਬਰਾਦਰੀ ਦਾ ਵੀ ਨਾ ਚਮਕਾਇਆ ਹੈ | ਕਿ੍ਤਕਾ ਪੁੱਤਰੀ ਰਜੀਵ ਕੁਮਾਰ ਇੰਸਪੈਕਟਰ ਅਤੇ ਉਹਨਾਂ ਦੇ ਤਾਇਆ ਖੇਤੀਬਾੜੀ ਵਿਭਾਗ ਤੋਂ ਰਿਟਾਇਰ ਡਾਕਟਰ ਸੁਭਾਸ਼ ਚੰਦਰ ਦਾ ਮੂੰਹ ਮਿੱਠਾ ਕਰਵਾਉਂਦਿਆਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ | ਡਾਕਟਰ ਸੁਭਾਸ਼ ਚੰਦਰ ਵੱਲੋਂ ਦੱਸਿਆ ਗਿਆ ਕਿ ਕਿ੍ਤਕਾ ਚੌਧਰੀ ਨੇ ਦਸਵੀਂ ਅਤੇ ਬਾਰਵੀਂ ਦੀ ਪ੍ਰੀਖਿਆ ਵਿੱਚੋਂ ਨਾਰਥ ਜੋਨ ਵਿੱਚ ਟਾਪ ਕੀਤਾ ਅਤੇ ਗ੍ਰੈਜੂਏਸ਼ਨ ਲੇਡੀ ਸ੍ਰੀ ਰਾਮ ਕਾਲਜ ਦਿੱਲੀ ਤੋਂ ਗੋਲਡ ਮੈਡਲਿਸਟ ਰਹਿ ਕੇ ਕੀਤੀ | ਡਾਕਟਰ ਸੁਭਾਸ਼ ਚੰਦਰ ਨੇ ਇਹ ਵੀ ਦੱਸਿਆ ਕਿ ਕ੍ਰਿਤਕਾ ਚੌਧਰੀ ਦੇ ਦਾਦਾ ਜੀ ਦਾਤਾ ਰਾਮ ਰਿਟਾਇਰ ਕੈਪਟਨ ਆਰਮੀ ਉਹਨਾਂ ਦੀ ਬਦੌਲਤ ਹੀ ਅੱਜ ਉਹਨਾਂ ਦੇ ਪਰਿਵਾਰ ਦੀ ਫੁਲਵਾੜੀ ਵੱਲੋਂ ਇਲਾਕੇ ਵਿੱਚ ਵਾਹ-ਵਾਹ ਖੱਟ ਰਹੇ ਹਨ ਨਾਲ ਹੀ ਦੱਸਿਆ ਕਿ ਕਿ੍ਤਕਾ ਚੌਧਰੀ ਦੇ ਸਮੂਹ ਪਰਿਵਾਰ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਕਿ ਇਸ ਬੇਟੀ ਨੇ ਆਪਣੀ ਮਿਹਨਤ ਸਦਕਾ ਪਿੰਡ ਕਰੀਮਪੁਰ ਧਿਆਨੀ ਦਾ ਨਾਂ ਚਮਕਾਇਆ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਦੇ ਥੰਮ ਰਹੇ ਚੌਧਰੀ ਨੰਦ ਲਾਲ ਸੰਸਦੀ ਸਕੱਤਰ ਨੇ ਵੀ 20 ਸਾਲ ਇਲਾਕੇ ਦੀ ਸੇਵਾ ਕਰਕੇ ਇਸ ਪਿੰਡ ਦਾ ਨਾਮ ਚਮਕਾਇਆ ਸੀ | ਇਸ ਮੌਕੇ ਰਾਜ ਕੁਮਾਰ ਚੌਧਰੀ, ਅਸ਼ੋਕ ਕੁਮਾਰ ਬਜਾੜ, ਕੁਲਵਿੰਦਰ ਰਾਮ, ਰਣਵੀਰ ਕੁਮਾਰ ਮਾਸਟਰ, ਅਮਰਜੀਤ ਪੰਜਾਬ ਪੁਲਿਸ, ਪਰਮਜੀਤ ਬਜਾੜ, ਰਾਕੇਸ਼ ਕੁਮਾਰ ਬਜਾੜ, ਰਾਮ ਮੂਰਤੀ ਨੰਬਰਦਾਰ ਅਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਬਜਟ ਸੈਸ਼ਨ 'ਤੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਨਿਗਾਹ-ਜਾਡਲੀ ਅਗਲੀ ਖ਼ਬਰ ਔਰਤ ਦਾ ਸਤਿਕਾਰ ਰੱਬ ਦੇ ਸਤਿਕਾਰ ਵਾਂਗ ਜ਼ਰੂਰੀ- ਝਿੱਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।