17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਪਿੰਡ ਸਲੋਹ ਦੇ ਭੱਦਰ ਕਾਲੀ ਮੰਦਰ 'ਚ ਲੱਗੀਆਂ ਰੌਣਕਾਂ

ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਜਸਵੀਰ ਸਿੰਘ ਨੂਰਪੁਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਸਲੋਹ ਦੇ ਮਾਂ ਭੱਦਰਕਾਲੀ ਬਿਰਧ ਆਸ਼ਰਮ ਮੰਦਰ ਵਿਖੇ ਚੇਤਰ ਨਵਰਾਤਰੇ ਦੇ ਸਬੰਧ 'ਚ ਵਿਸ਼ਾਲ ਚੌਂਕੀ ਕਰਵਾਈ | ਇਸ ਮੌਕੇ 'ਤੇ ਮੰਦਰ ਦੇ ਸੇਵਾਦਾਰ ਮੰਹਤ ਰਾਜ ਕੁਮਾਰ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਰਾਣੀ ਦੇ ਚੇਤਰ ਨਵਰਾਤਰੇ ਦੇ ਦੌਰਾਨ ਹਰ ਰੋਜ ਚੌਂਕੀਆਂ ਲਗਾਇਆਂ ਜਾਂਦੀਆ ਸਨ ਤੇ ਅਸ਼ਟਮੀ ਤੇ ਨੌਮੀ ਵਾਲੀ ਰਾਤ ਨੂੰ ਵਿਸ਼ਾਲ ਚੌਂਕੀ ਮਾਤਾ ਰਾਣੀ ਦੀ ਲਗਾਈ ਗਈ | ਜਿਸ ਵਿੱਚ ਯੁਵਰਾਜ ਸਿੰਧੂ ਵਲੋਂ ਗਣੇਸ਼ ਵੰਦਨਾ ਕੀਤੀ ਤੇ ਮਾਤਾ ਰਾਣੀ ਦੇ ਦਰਬਾਰ 'ਚ ਹਾਜਰੀ ਭਰੀ | ਇਸੇ ਤਰਾਂ ਰੀਟਾ ਸਿੰਧੂ, ਮਨਦੀਪ ਦੀਪਾ ਹਿਆਲਾ, ਸੋਨਾ ਬੈਂਸ ਫਗਵਾੜਾ ਵਾਲਿਆਂ ਵਲੋਂ ਆਪਣੀਆਂ ਭੇਟਾਂ ਦਾ ਗੁਣਗਾਨ ਕੀਤਾ ਤੇ ਇਸ ਤੋਂ ਬਾਅਦ ਗਾਇਕ ਮਹੇਸ਼ ਸਾਜਨ ਵਲੋਂ ਭਜਨ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਦਰਬਾਰ 'ਚ ਆਪਣੀ ਹਾਜਰੀ ਭਰੀ | ਇਸੇ ਤਰਾ ਕੇਬੀ ਕਮਲ ਵਲੋਂ ਵੀ ਆਪਣੀ ਹਾਜਰੀ ਲਗਾਈ ਗਈ ਤੇ ਦਰਬਾਰ ਦੇ ਸੇਵਾਦਾਰ ਮੰਹਤ ਰਾਜ ਕੁਮਾਰ ਵਲੋ ਮਾਤਾ ਰਾਣੀ ਦੀ ਆਰਤੀ ਕੀਤੀ ਗਈ ਤੇ ਅਰਦਾਸ ਕੀਤੀ | ਇਸ ਮੌਕੇ 'ਤੇ ਸੰਗਤਾਂ ਲਈ ਲੰਗਰ ਵੀ ਅਤੁੱਟ ਵਰਤਾਇਆ ਗਿਆ | ਇਸ ਮੌਕੇ 'ਤੇ ਸਮੂਹ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਰਾਮ ਨੌਮੀ ਦਾ ਪਵਿੱਤਰ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਸੀਨੀਅਰ ਸੈਕੰਡਰੀ ਸਕੂਲ ਚੱਕ ਰਾਮੂੰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।