18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਲੰਗੜੋਆ ਸ਼ਮਸ਼ਾਨਘਾਟ 'ਤੇ ਪੰਚਾਇਤ ਵਲੋਂ ਲੱਖਾਂ ਰੁਪਏ ਖਰਚ ਕਰਕੇ ਸੁਧਾਰੀ ਜਾ ਰਹੀ ਹੈ ਦਿੱਖ

ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਦੀਦਾਰ ਸਿੰਘ ਸ਼ੇਤਰਾ)- ਨੇੜਲੇ ਪਿੰਡ ਲੰਗੜੋਆ ਦੇ ਚੰਡੀਗੜ੍ਹ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਗ੍ਰਾਮ ਪੰਚਾਇਤ ਵੱਲੋਂ ਸ਼ਮਸ਼ਾਨਘਾਟ ਦੀ ਸੁੰਦਰਤਾ ਲਈ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ | ਪਿੰਡ ਦੇ ਸਰਪੰਚ ਸੇਵਾ ਮੁਕਤ ਐਸ.ਡੀ.ਓ ਗੁਰਦੇਵ ਸਿੰਘ ਪਾਬਲਾ ਨੇ ਦੱਸਿਆ ਕਿ ਕਈ ਦਹਾਕੇ ਪਹਿਲਾਂ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਂਝੇ ਉੱਦਮ ਨਾਲ ਸ਼ਮਸ਼ਾਨਘਾਟ ਦੋ ਬਰਾਂਡੇ, ਚਾਰ ਦੀਵਾਰੀ ਅਤੇ ਇੱਟਾਂ ਦਾ ਫਰਸ਼ ਲਗਾਇਆ ਗਿਆ ਸੀ | ਹੁਣ ਫਰਸ਼ ਦੀ ਹਾਲਤ ਖਰਾਬ ਹੋਣ ਕਰਕੇ ਪੰਚਾਇਤ ਵੱਲੋਂ ਫੈਸਲਾ ਕੀਤਾ ਗਿਆ ਫਰਸ਼ 'ਤੇ ਇੰਟਰਲੋਕ ਲਗਾਈ ਜਾਵੇ | ਇੰਟਰਲੋਕ ਲਗਾਉਣ ਤੋਂ ਪਹਿਲਾਂ ਸੰਗਤ ਦੇ ਬੈਠਣ ਵਾਲੇ ਬੈਂਚਾਂ ਤੇ ਟਾਇਲਾਂ ਲਗਾਈਆਂ ਹਨ | ਸਾਰੇ ਸ਼ਮਸ਼ਾਨਘਾਟ ਨੂੰ ਰੰਗ ਰੋਗਨ ਕਰਾਇਆ ਗਿਆ ਹੈ | ਸ਼ਮਸ਼ਾਨ ਘਾਟ ਦੇ ਦੋਨੋਂ ਹੀ ਨਵੇਂ ਗੇਟ ਲਗਵਾਏ ਗਏ ਹਨ | ਸਰਪੰਚ ਪਾਬਲਾ ਨੇ ਦੱਸਿਆ ਕਿ ਸ਼ਮਸ਼ਾਨਘਾਟ ਪੰਚਾਇਤ ਪਿੰਡ ਦੀ ਜਾਇਦਾਦ ਹੈ | ਇਸ ਦੀ ਸੰਭਾਲ ਕਰਨਾ ਪੰਚਾਇਤ ਦਾ ਪਹਿਲਾ ਫਰਜ਼ ਹੈ | ਪਿੰਡ ਦੀ ਕੋਈ ਵੀ ਹੋਰ ਸਮਾਜ ਸੇਵੀ ਸੰਸਥਾ ਵਿਕਾਸ ਕਾਰਜਾਂ ਵਿੱਚ ਹਿੱਸਾ ਤਾਂ ਪਾ ਸਕਦੀ ਹੈ ਪਰ ਉਹ ਪੰਚਾਇਤ ਦੀ ਕਿਸੇ ਵੀ ਜਾਇਦਾਦ, ਦਰਖ਼ਤ ਆਦਿ ਨੂੰ ਵੇਚ ਨਹੀਂ ਸਕਦੀ | ਉਹਨਾਂ ਦੱਸਿਆ ਪਿੰਡ ਸੌਨਾ ਰੋਡ 'ਤੇ ਸਥਿਤ ਜਮੀਨ ਦਾ ਕੁੱਝ ਹਿੱਸਾ ਨਵੇਂ ਬਣੇ ਬਾਈਪਾਸ ਵਿੱਚ ਆ ਚੁੱਕਿਆ ਹੈ | ਜਿਸ ਦਾ ਮੁਆਵਜ਼ਾ ਮਿਲ ਗਿਆ ਸੀ | ਇਸ ਤੋਂ ਇਲਾਵਾ ਪੰਚਾਇਤ ਦੇ ਧਿਆਨ ਵਿੱਚ ਆਇਆ ਹੈ ਕਿ ਪੰਚਾਇਤ ਦੀ ਕੁੱਝ ਹੋਰ ਜ਼ਮੀਨ ਦੇ ਟੁਕੜੇ ਲੋਕਾਂ ਵੱਲੋਂ ਦੱਬੇ ਹੋਏ ਹਨ | ਉਹਨਾਂ ਨੂੰ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਪੰਚਾਇਤ ਵੱਲੋਂ ਬਾਈਪਾਸ ਵਿੱਚ ਆ ਚੁੱਕੀ ਹੋਰ ਲਗਪਗ 34 ਮਰਲੇ ਜ਼ਮੀਨ ਹਲਟਾਂ ਖੂਹਾਂ ਨੂੰ ਜਾਣ ਵਾਲੀਆਂ ਗੋਹਰੀਆਂ ਰਸਤੇ ਆਦਿ ਬਾਰੇ ਵੀ ਨੈਸ਼ਨਲ ਹਾਈਵੇ ਪ੍ਰਬੰਧਨ ਨਾਲ਼ ਤਾਲਮੇਲ ਕਰਕੇ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ | ਉਹਨਾਂ ਦੱਸਿਆ ਕਿ ਇਸ ਕਾਰਜ ਲਈ ਜੇਕਰ ਲੋੜ ਪਈ ਤਾਂ ਅਦਾਲਤ ਤੱਕ ਪਹੁੰਚ ਵੀ ਕੀਤੀ ਜਾਵੇਗੀ | ਪੰਚਾਇਤ ਨੇ ਪਿੰਡ ਵਾਸੀ ਦਾਨੀ ਸੱਜਣਾਂ, ਐਨ. ਆਰ. ਆਈਜ਼ ਨੂੰ ਅਪੀਲ ਕੀਤੀ ਹੈ ਗਈ ਕਿ ਸ਼ਮਸ਼ਾਨ ਘਾਟ ਲਈ ਸੇਵਾ ਵਿੱਚ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣ | ਅੱਜ ਦੀ ਹੋਈ ਇਸ ਮੀਟਿੰਗ ਵਿੱਚ ਉਹਨਾਂ ਤੋਂ ਇਲਾਵਾ ਰਣਜੀਤ ਸਿੰਘ, ਮਨਜੀਤ ਸਿੰਘ, ਗੁਰਮੁਖ ਸਿੰਘ, ਕੈਪਟਨ ਜਗਦੀਸ਼ ਰਾਏ, ਕੁਲਵਿੰਦਰ ਕੌਰ, ਚਰਨ ਕੌਰ ਸਾਰੇ ਪੰਚ, ਡਾਕਟਰ ਅਵਤਾਰ ਬਾਲੀ, ਬਲਦੇਵ ਸਿੰਘ ਠੇਕੇਦਾਰ, ਨਿਰਮਲ ਸਿੰਘ ਜੇ.ਈ, ਗੁਰਨਾਮ ਸਿੰਘ, ਮਹਿੰਦਰ ਸਿੰਘ ਰਾਏ ਡਾਇਰੈਕਟਰ ਸ਼ੂਗਰ ਮਿੱਲ੍ਹ ਨਵਾਂਸ਼ਹਿਰ, ਸਤਪਾਲ, ਕੇਵਲ ਸਿੰਘ, ਗੁਰਸ਼ਰਨ ਸਿੰਘ ਪ੍ਰਧਾਨ ਗ੍ਰਾਮ ਸਭਾ, ਸੂਬੇਦਾਰ ਸੋਹਣ ਸਿੰਘ, ਸੰਦੀਪ ਸਿੰਘ, ਰਸ਼ਪਾਲ ਸਿੰਘ ਅਤੇ ਰੋਹਿਤ ਬਾਲੀ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਨੰਬਰਦਾਰ ਯੂਨੀਅਨ ਦੀ ਹੱਕੀ ਮੰਗਾ ਸੰਬੰਧੀ ਮੀਟਿੰਗ ਹੋਈ ਅਗਲੀ ਖ਼ਬਰ ਸਰਕਾਰੀ ਸਕੂਲ ਕਰਿਆਮ ਨੂੰ ਦਾਨੀ ਸੱਜਣ ਵਲੋਂ ਸਹਾਇਤਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।