19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡਾ. ਲੇਖ ਰਾਜ ਮਾਹੀ ਨੇ ਅਹੁਦਾ ਸੰਭਾਲਿਆ

ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਦੀਦਾਰ ਸਿੰਘ ਸ਼ੇਤਰਾ)-ਡਾ. ਲੇਖ ਰਾਜ ਮਾਹੀ ਬੇਗੋਵਾਲ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿਤਾ ਹੈ | ਉਹ ਇਸ ਤੋਂ ਪਹਿਲਾਂ ਬਤੌਰ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ ਵਿਖੇ ਸੇਵਾਵਾਂ ਦੇ ਰਹੇ ਸਨ | ਇਸ ਮੌਕੇ ਡਾ. ਰਕੇਸ਼ ਕੁਮਾਰ ਸ਼ਰਮਾ ਡਿਪਟੀ ਡਾਇਰੈਕਟਰ ਸਦਰ ਮੁਕਾਮ ਮੋਹਾਲੀ, ਡਾ. ਜਸਵਿੰਦਰ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਜਲੰਧਰ, ਡਾ. ਵਿਨੈ ਕੁਮਾਰ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ, ਡਾ. ਦੀਪਕ ਪੁਰੀ ਜ਼ਿਲ੍ਹਾ ਸਿਖਲਾਈ ਅਫ਼ਸਰ ਹੁਸ਼ਿਆਰਪੁਰ, ਡਾਇਰੈਕਟਰ ਸੁਰਿੰਦਰ ਕੁਮਾਰ ਜ਼ਿਲ੍ਹਾ ਸਿਖਲਾਈ ਅਫ਼ਸਰ ਸੰਗਰੂਰ, ਡਾ. ਜਗਦੀਸ਼ ਕਾਹਮਾ ਡਿਪਟੀ ਡਾਇਰੈਕਟਰ ਬਾਗਬਾਨੀ ਹੁਸ਼ਿਆਰਪੁਰ, ਡਾ. ਰਾਜੇਸ਼ ਕੁਮਾਰ ਸਹਾਇਕ ਡਾਇਰੈਕਟਰ ਬਾਗਵਾਨੀ ਸ਼ਹੀਦ ਭਗਤ ਸਿੰਘ ਨਗਰ, ਡਾ. ਵਿਜੇ ਕੁਮਾਰ ਮਹੇਸ਼ੀ ਏ.ਡੀ.ਓ ਨਵਾਂਸ਼ਹਿਰ, ਡਾ. ਰਾਜ ਕੁਮਾਰ ਖੇਤੀਬਾੜੀ ਅਧਿਕਾਰੀ ਔੜ ਤੇ ਨਵਾਂਸ਼ਹਿਰ, ਡਾ. ਹਰਬੰਸ ਲਾਲ ਵੈਟਰਨਰੀ ਅਫ਼ਸਰ, ਪੈਸਟੀਸਾਈਟਸ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਖ਼ਾਲਸਾ ਉਨ੍ਹਾਂ ਦੇ ਦੂਸਰੇ ਡੀਲਰ ਸਾਥੀ ਅਤੇ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦਾ ਸਮੁੱਚਾ ਸਟਾਫ਼ ਹਾਜ਼ਰ ਸੀ | ਇਸ ਮੌਕੇ ਡਾ. ਲੇਖਰਾਜ ਮਾਹੀ ਬੇਗੋਵਾਲ ਨੇ ਦੱਸਿਆ ਕਿ ਉਹਨਾਂ 1996 ਤੋਂ 2025 ਤੱਕ ਇਸ ਹੀ ਜਿਲ੍ਹੇ ਵਿੱਚ ਬਤੌਰ ਖੇਤੀਬਾੜੀ ਵਿਕਾਸ ਅਫਸਰ ਅਤੇ ਖੇਤੀਬਾੜੀ ਅਫਸਰ ਸੇਵਾਵਾਂ ਨਿਭਾਈਆਂ ਹਨ | ਉਹਨਾਂ ਭਰੋਸਾ ਦਵਾਇਆ ਕਿ ਉਹ ਜ਼ਿਲ੍ਹੇ ਵਿਚ ਖੇਤੀਬਾੜੀ ਦੇ ਧੰਦੇ ਨੂੰ ਲਾਹੇਵੰਦ ਦਾ ਬਣਾਉਣ ਲਈ ਕਿਸਾਨਾਂ ਪ੍ਰਤੀ ਸਦਾ ਹੀ ਤਤਪਰ ਰਹਿਣਗੇ |
ਪਿਛਲੀ ਖ਼ਬਰ ਮਾਹਿਲ ਗਹਿਲਾ ਦੀ ਵਿਦਿਆਰਥਣ ਮਨਪ੍ਰੀਤ ਕੌਰ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਹੋਈ ਚੋਣ ਅਗਲੀ ਖ਼ਬਰ ਜਾਤੀ ਸਰਟੀਫਿਕੇਟ ਬਣਾਉਣ ਲਈ ਲੋਕ ਹੋਣ ਲੱਗੇ ਖੱਜਲ ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।