20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਨਸ਼ੀਲੀਆਂ ਗੋਲੀਆਂ ਸਮੇਤ ਕਥਿਤ ਦੋਸ਼ੀ ਗਿ੍ਫਤਾਰ

ਅਜੀਤ ਡੈਸਕ 29-03-2026
ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ) - ਨਸ਼ਿਆਂ ਨੂੰ ਠੱਲ੍ਹ ਪਾਉਂਦੇ ਹੋਏ ਬੀਤੇ ਕੱਲ੍ਹ ਰਾਹੋਂ ਦੀ ਪੁਲਿਸ ਵਲੋਂ ਐਸ.ਐਚ.ਓ ਵਰਿੰਦਰ ਕੁਮਾਰ ਦੀ ਅਗਵਾਈ 'ਚ 15 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜਦੋਂ ਥਾਣਾ ਰਾਹੋਂ ਤੋਂ ਘੱਕੇਵਾਲ ਰੋਡ ਹੁੰਦੇ ਹੋਏ ਉਪਲ ਫਾਰਮ ਹੋ ਕੇ ਨਵਾਂਸ਼ਹਿਰ-ਰਾਹੋਂ ਮੇਨ ਰੋਡ ਵੱਲ ਜਾ ਰਹੀ ਸੀ, ਜਦੋਂ ਪੁਲਿਸ ਰਾਜੈਂਸੀ ਪਾਰਕ ਰਾਹੋਂ ਨੇੜੇ ਪੁੱਜੀ ਤਾਂ ਉੱਥੇ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ 'ਤੇ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਸ਼ੱਕ ਦੇ ਆਧਾਰ 'ਤੇ ਉਸ ਕੋਲੋ ਤਲਾਸ਼ੀ ਲੈਣ 'ਤੇ ਉਸ ਕੋਲੋਂ 15 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ | ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਆਖਿਆ ਕਿ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ ਹੈ ਜਿਸ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜੋਗਿੰਦਰ ਸਿੰਘ ਵਾਸੀ ਮੁਹੱਲਾ ਰਾਜਪੂਤਾਂ ਰਾਹੋਂ ਵਜੋਂ ਹੋਈ ਹੈ | ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ | ਇਸ ਮੌਕੇ ਪੁਲਿਸ ਪਾਰਟੀ ਮੌਜੂਦ ਸੀ |
ਪਿਛਲੀ ਖ਼ਬਰ ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਜੀਓ ਲਾਇਫ਼ ਐਗਰੀਟੈੱਕ ਇੰਡੀਆ ਕੰਪਨੀ ਵਲੋਂ ਬੰਗਾ 'ਚ ਗੰਨੇ ਦੀ ਫਸਲ ਸੰਬੰਧੀ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।