20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਚਿਲਡਰਨ ਪਬਲਿਕ ਸਕੂਲ ਜੱਸੋਮਜਾਰਾ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 29-03-2026
ਬਹਿਰਾਮ, 28 ਮਾਰਚ (ਨਛੱਤਰ ਸਿੰਘ ਬਹਿਰਾਮ) - ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਐਲਾਨ ਕੀਤੇ ਗਏ ਪੰਜਵੀਂ ਜਮਾਤ ਦੇ ਨਤੀਜੇ ਵਿੱਚੋਂ ਚਿਲਡਰਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੱਸੋਮਜਾਰਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਰਾਣਾ ਨੇ ਦੱਸਿਆ ਕਿ ਕੁੱਲ 34 ਬੱਚਿਆਂ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਅਤੇ 30 ਬੱਚੇ ਮੈਰਿਟ ਵਿੱਚ ਪਾਸ ਹੋਏ | ਲੀਜ਼ਾ ਦਾਦਰ ਸਪੁੱਤਰੀ ਬਲਵਿੰਦਰ ਕੁਮਾਰ ਚੱਕ ਮੰਡੇਰ, ਜਸਨੂਰ ਕੌਰ ਸਪੁੱਤਰੀ ਪਰਮਵੀਰ ਚੰਦਰ ਦੋਸਾਂਝ ਕਲਾਂ, ਜੈਸਮੀਨ ਕੌਰ ਸਪੁੱਤਰੀ ਗੁਰਦੀਪ ਸਿੰਘ ਸਰਹਾਲਾ ਰਾਣੂੰਆਂ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਸੁਖਸਾਹਿਬ ਸਿੰਘ ਨੇ 499, ਮਨਜੋਤ ਰਹੇਲੂ 495, ਜਸ਼ਨ ਤੇਜਪਾਲ 493, ਧਰੁਵ ਤੇਜਪਾਲ 493, ਸਿਮਰਨ 493, ਗੁਰਪ੍ਰੀਤ ਚੁੰਬਰ 491, ਸੇਲੀਨਾ 489 ਅੰਕ ਲੈ ਕੇ ਮੈਰਿਟ ਵਿੱਚ ਪਾਸ ਹੋਏ | ਇਸ ਖੁਸ਼ੀ ਦੇ ਮੌਕੇ 'ਤੇ ਬਲਜੀਤ ਕੌਰ, ਅਮਨਦੀਪ ਕੌਰ, ਮਨੀਸ਼ਾ ਸ਼ਰਮਾ, ਪੂਜਾ ਸ਼ਰਮਾ, ਖੇਮਪ੍ਰੀਤ ਕੌਰ, ਜੋਤੀ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਨਪ੍ਰੀਤ ਕੌਰ, ਜਸਵਿੰਦਰ ਕੌਰ, ਮੁਸਕਾਨ ਸ਼ਰਮਾ, ਕੋਮਲ ਹਾਜ਼ਿਰ ਸਨ |
ਪਿਛਲੀ ਖ਼ਬਰ ਜਥੇਦਾਰ ਖ਼ਾਲਸਾ ਨੂੰ ਬੁਲਾਰਾ ਨਿਯੁਕਤ ਕਰਨ 'ਤੇ ਧਾਰਮਿਕ ਅਤੇ ਪੰਥਕ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਕਥਿਤ ਦੋਸ਼ੀ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।