14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰਸੋਈ ਗੈਸ ਨਾ ਮਿਲਣ ਕਾਰਨ ਪਿੰਡ ਵਾਸੀਆਂ 'ਚ ਮਚੀ ਹਾਹਾਕਾਰ

ਅਜੀਤ ਡੈਸਕ 11-04-2026
ਸੜੋਆ, 10 ਅਪ੍ਰੈਲ (ਬਲਵਿੰਦਰ ਨਾਨੋਵਾਲੀਆ)-ਰਸੋਈ ਗੈਸ ਨਾ ਮਿਲਣ ਕਾਰਨ ਵੱਖ-ਵੱਖ ਪਿੰਡਾਂ ਦੇ ਰਸੋਈ ਗੈਸ ਖਪਤਕਾਰ ਕਾਫ਼ੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ, ਭਾਵ ਰਸੋਈ ਗੈਸ ਖਪਤਕਾਰਾਂ ਵਿੱਚ ਰਸੋਈ ਗੈਸ ਨਾ ਮਿਲਣ ਕਾਰਨ ਹਾਹਾਕਾਰ ਮਚੀ ਹੋਈ ਹੈ | ਇਹ ਜਾਣਕਾਰੀ ਦਿੰਦਿਆ ਸਮਾਜ ਸੇਵੀ ਮੋਹਣ ਲਾਲ ਬੰਗੜ, ਜਗਤਾਰ ਸਿੰਘ, ਬਲਵੀਰ ਸਿੰਘ, ਸੰਤੋਸ਼ ਕੁਮਾਰੀ, ਤਾਰੋ ਦੇਵੀ, ਰਚਨਾ ਦੇਵੀ, ਸੁਚਾ ਸਿੰਘ, ਜੋਗਿੰਦਰ ਕੌਰ ਤੇ ਰਾਮ ਲੁਭਾਇਆ ਵਾਸੀ ਪਿੰਡ ਖਰੌੜ ਨੇ ਦੱਸਿਆ ਕਿ ਗੈਸ ਕੰਪਨੀਆਂ ਨੇ ਆਮ ਲੋਕਾਂ ਨੂੰ ਰਸੋਈ ਗੈਸ ਦੀ ਸਹੂਲਤ ਦੇ ਕੇ ਇਕ ਤਰ੍ਹਾਂ ਦੇ ਨਕਾਰਾ ਜਿਹੇ ਬਣਾ ਕੇ ਰੱਖ ਦਿੱਤਾ ਹੈ, ਕਿਉਕਿ ਪਹਿਲਾਂ ਲੋਕੀਂ ਲੱਕੜਾਂ ਬਾਲ ਕੇ ਰਸੋਈ ਦਾ ਕੰਮ ਚਲਾ ਲੈਂਦੇ ਸਨ | ਉਨ੍ਹਾਂ ਦੱਸਿਆ ਕਿ ਜਦੋਂ ਸਾਡੇ ਪਿੰਡ ਭਾਰਤ ਗੈਸ ਕੰਪਨੀ ਸੜੋਆ ਵੱਲੋਂ ਰਸੋਈ ਦੇ ਗੈਸ ਕੁਨੈਕਸ਼ਨ ਦਿੱਤੇ ਗਏ ਸਨ, ਤਾਂ ਉਨ੍ਹਾਂ ਵਿਸ਼ਵਾਸ ਦਵਾਇਆ ਸੀ, ਕਿ ਗੈਸ ਦੀ ਕੋਈ ਸਮੱਸਿਆ ਨਹੀ ਆਵੇਗੀ, ਪਰ ਹੁਣ ਭਾਰਤ ਗੈਸ ਕੰਪਨੀ ਵਾਲੇ ਸਾਡੇ ਪਿੰਡ ਵਿੱਚ ਰਸੋਈ ਗੈਸ ਨਹੀ ਭੇਜ ਰਹੇ, ਜਿਸ ਕਾਰਨ ਪਿੰਡ ਦੇ ਬਹੁਤੇ ਪਰਿਵਾਰਾਂ ਨੂੰ ਗੈਸ ਸਪਲਾਈ ਸਮੇਂ ਸਿਰ ਨਾ ਮਿਲਣ ਕਾਰਨ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਪਿੰਡ ਦੇ ਕਈ ਖਪਤਕਾਰਾਂ ਨੂੰ ਸਿਲੰਡਰ ਡਲਿਵਰੀ ਬਿਨਾ ਹੀ, ਗੈਸ ਸਿਲੰਡਰ ਸਪਲਾਈ ਹੋ ਚੁੱਕੀ ਦੇ ਮੈਸਿਜ ਵੀ ਆਈ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਅਸੀ ਭਾਰਤ ਗੈਸ ਕੰਪਨੀ ਦੇ ਕਰਿੰਦਿਆਂ ਨਾਲ ਮੋਬਾਇਲ 'ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਰਿੰਦੇ ਸਬੰਧਤ ਖਪਤਕਾਰ ਦਾ ਮੋਬਾਇਲ ਫੋਨ ਚੁੱਕਣਾ ਮੁਨਾਸਿਬ ਨਹੀ ਸਮਝਦੇ | ਪਿੰਡ ਵਾਸੀਆਂ ਨੇ ਸਬੰਧਤ ਕੰਪਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡ ਖਰੌੜ ਵਿਖੇ ਰਸੋਈ ਗੈਸ ਦੀ ਸਪਲਾਈ ਦਾ ਤੁਰੰਤ ਪ੍ਰਬੰਧ ਕਰਕੇ ਗੈਸ ਖਪਤਕਾਰਾਂ ਵਿੱਚ ਪਾਈ ਜਾਂਦੀ ਬੇਚੈਨੀ ਨੂੰ ਦੂਰ ਕੀਤਾ ਜਾਵੇ | ਜਦੋਂ ਇਸ ਸਬੰਧੀ ਭਾਰਤ ਰਸੋਈ ਗੈਸ ਸਪਲਾਈ ਕਰਨ ਵਾਲੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਸੰਪਰਕ ਨਹੀ ਹੋ ਸਕਿਆ | ਇਸ ਮੌਕੇ ਪਿੰਡ ਦੇ ਕਈ ਗੈਸ ਖਪਤਕਾਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਰਾਹੋਂ ਤੋਂ ਮਾਛੀਵਾੜਾ ਰੋਡ ਨਾ ਬਣਨ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ, ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਣਕ ਦੀ ਵਾਢੀ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।