11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੀ.ਟੀ.ਯੂ. ਨੇ ਬੀ.ਬੀ.ਏ 5ਵੇਂ ਸਮੈਸਟਰ ਦੇ ਨਤੀਜੇ ਐਲਾਨੇ

ਅਜੀਤ ਡੈਸਕ 11-04-2026
ਰਾਹੋਂ, 10 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਦੋਆਬਾ ਕਾਲਜ ਰਾਹੋਂ ਦੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਬੀ.ਬੀ.ਏ 5ਵੇਂ ਸਮੈਸਟਰ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ | ਵਿਦਿਆਰਥੀਆਂ ਨੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ | ਜਿਸ ਵਿੱਚ ਪਹਿਲਾ ਸਥਾਨ ਸੋਨੀਆ ਭੰਗਲ ਕਲਾਂ, ਦੂਜਾ ਸਥਾਨ ਖੁਸ਼ਵੀਰ ਕੌਰ ਸ਼ੇਰੀਆਂ ਨੇ ਹਾਸਿਲ ਕੀਤਾ | ਦੋਆਬਾ ਕਾਲਜ ਦੇ ਪ੍ਰਬੰਧਕ ਮੰਡਲ ਵੱਲੋਂ ਨਵਪ੍ਰੀਤ ਸਿੰਘ ਸਾਂਘਾ, ਗੁਰਪ੍ਰੀਤ ਸਿੰਘ ਬਾਠ, ਪਿ੍ੰਸੀਪਲ ਡਾ. ਖੁਸ਼ਨੀਤ ਕੌਰ ਬਾਠ ਅਤੇ ਡਾਇਰੈਕਟਰ ਡਾ. ਰਾਜੇਸ਼ਵਰ ਸਿੰਘ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਦੇ ਲਗਾਤਾਰ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਪੀ.ਐਮ ਸ਼੍ਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਵਿਦਿਆਰਥੀਆਂ ਦੀ ਹੋਈ ਕੈਰੀਅਰ ਕੌਂਸਲਿੰਗ ਅਗਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਗ੍ਰੈਜੂਏਸ਼ਨ ਸਮਾਗਮ ਸ਼ਾਨਦਾਰ ਢੰਗ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।