08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੁਲਿਸ ਨੇ 13 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

ਅਜੀਤ ਡੈਸਕ 13-04-2026
ਕਾਠਗੜ੍ਹ, 12 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਪੁਲਿਸ ਵਲੋਂ ਸ਼ੱਕੀ ਅਤੇ ਭੈੜੇ ਪੁਰਸ਼ਾਂ ਅਤੇ ਵਾਹਨਾਂ ਦੀ ਜਾਂਚ ਦੌਰਾਨ ਜਗਤੇਵਾਲ ਮੋੜ ਕਾਠਗੜ੍ਹ 'ਤੇ ਕਿਸੇ ਖਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਵਾਸਦੇਵ ਅਨੰਦ ਪੁੱਤਰ ਅਮਰਚੰਦ ਵਾਸੀ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕਿ ਮਹਿੰਗੇ ਭਾਅ ਵੇਚਦਾ ਹੈ | ਅੱਜ ਵੀ ਗਾਹਕਾਂ ਦੀ ਉਡੀਕ ਕਰ ਰਿਹਾ ਹੈ ਅਤੇ ਵਾਸਦੇਵ ਅਨੰਦ ਸਮੇਤ ਸ਼ਰਾਬ ਕਾਬੂ ਆ ਸਕਦਾ ਹੈ | ਇਸ ਇਤਲਾਹ ਤੋਂ ਬਾਅਦ ਪੁਲਿਸ ਨੇ ਹਰਕਤ ਵਿੱਚ ਆ ਕੇ ਜਦੋਂ ਜਾਂਚ ਕੀਤੀ ਤਾਂ ਵਾਸਦੇਵ ਅਨੰਦ ਕੋਲੋਂ 13 ਬੋਤਲਾਂ ਨਾਜਾਇਜ਼ ਸ਼ਰਾਬ ਮਾਰਕਾ 999 ਸੁਪਰ ਫਾਈਨ ਵਿਸਕੀ ਚੰਡੀਗੜ੍ਹ ਵਿੱਚ ਵਿਕਣ ਯੋਗ ਬਰਾਮਦ ਕੀਤੀ, ਜਿਸ 'ਤੇ ਕਾਠਗੜ੍ਹ ਪੁਲਿਸ ਨੇ ਵਾਸਦੇਵ ਅਨੰਦ ਪੁੱਤਰ ਅਮਰਚੰਦ ਅਨੰਦ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਐੱਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਬੰਗਾ ਵਿਖੇ ਗਾਹਕਾਂ ਲਈ ਏ. ਸੀ. ਵਿਸਾਖੀ ਆਫਰਜ਼ ਮੇਲਾ ਅਰੰਭ ਅਗਲੀ ਖ਼ਬਰ ਸੁੱਧਾਮਾਜਰਾ ਤੋਂ ਮਾਣੇਵਾਲ ਤੇ ਬੇਟ ਖੇਤਰ ਨੂੰ ਜਾਂਦੀ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।