08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਐੱਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਬੰਗਾ ਵਿਖੇ ਗਾਹਕਾਂ ਲਈ ਏ. ਸੀ. ਵਿਸਾਖੀ ਆਫਰਜ਼ ਮੇਲਾ ਅਰੰਭ

ਅਜੀਤ ਡੈਸਕ 13-04-2026
ਬੰਗਾ, 12 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਇਲਾਕੇ ਦੇ ਨਾਮੀ ਅਦਾਰੇ ਐੱਚ. ਆਰ. ਇਲੈਕਟ੍ਰੋਨਿਕਸ ਪਲਾਜ਼ਾ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਆਪਣੇ ਪਿਆਰੇ ਗਾਹਕਾਂ ਲਈ ਏ. ਸੀ. 'ਤੇ ਇਕ ਸਪੈਸ਼ਲ ਆਫਰਜ਼ ਮੇਲੇ ਦੀ ਅਰੰਭਤਾ ਕੀਤੀ ਗਈ, ਜਿਸ ਦਾ ਉਦਘਾਟਨ ਅਦਾਰੇ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਲਧਾਣਾ ਉੱਚਾ, ਬਲਜੋਤ ਸਿੰਘ ਸਹਾਇਕ ਮੈਨੇਜਿੰਗ ਡਾਇਰੈਕਟਰ, ਗੁਰਚਰਨ ਸਿੰਘ ਕਾਹਮਾ ਮੈਨੇਜਿੰਗ ਡਾਇਰੈਕਟਰ ਜੀ. ਐਸ ਕਾਹਮਾ ਫਾਈਨੈਂਸ, ਸੁਖਜਿੰਦਰ ਸਿੰਘ ਝਿੱਕਾ ਜਨਰਲ ਮੈਨੇਜਰ ਐੱਚ. ਆਰ. ਗਰੁੱਪ, ਹਰਪ੍ਰੀਤ ਕੌਰ ਮੈਨੇਜਰ ਐਚ. ਆਰ ਇਲੈਕਟ੍ਰਾਨਿਕਸ ਪਲਾਜ਼ਾ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਹੋਰਨਾਂ ਵਿਚ ਭੁਪਿੰਦਰ ਸਿੰਘ ਗੋਬਿੰਦਪੁਰੀ, ਜਸਪ੍ਰੀਤ ਕੌਰ ਪਠਲਾਵਾ, ਮੈਡਮ ਪੂਜਾ, ਸੁੰਮਨਪ੍ਰੀਤ ਕੌਰ ਆਦਿ ਹਾਜ਼ਰ ਸਨ | ਇਸ ਮੌਕੇ ਐੱਮ. ਡੀ ਹਰਜਿੰਦਰ ਸਿੰਘ ਲਧਾਣਾ ਉੱਚਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਵਿਸਾਖੀ 'ਤੇ ਗਾਹਕਾਂ ਨੂੰ ਇਕ ਏ. ਸੀ. ਖ੍ਰੀਦਣ 'ਤੇ 6000 ਰੁਪਏ ਤੱਕ ਦੀ ਛੋਟ ਦਿੱਤੇ ਜਾਣ ਦੀ ਆਕਰਸ਼ਕ ਆਫਰ ਮਿਲ ਰਹੀ ਹੈ | ਏ. ਸੀ ਫਿੱਟ ਕਰਨ 'ਤੇ ਕੋਈ ਫੀਸ ਨਹੀਂ ਲਈ ਜਾਵੇਗੀ | ਗਾਹਕ ਬਜਾਜ ਫਾਈਨੈਂਸ ਤੋਂ ਅਤੇ ਆਈ. ਡੀ. ਐੱਫ. ਸੀ ਬੈਂਕ ਦੇ ਕਾਰਡਾਂ 'ਤੇ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਆਪਣੇ ਗਾਹਕਾਂ ਨਾਲ ਇਹ ਵੀ ਖੁਸ਼ੀ ਸਾਂਝੀ ਕੀਤੀ ਕਿ ਉਪਰੋਕਤ ਸਾਰੀਆਂ ਆਫਰਜ਼ ਦੇਣ ਵਾਲਾ ਐਚ. ਆਰ ਇਲੈਕਟ੍ਰਾਨਿਕਸ ਪਲਾਜ਼ਾ ਬੰਗਾ ਨਵਾਂਸ਼ਹਿਰ ਜ਼ਿਲ੍ਹੇ ਦਾ ਇੱਕੋ ਇੱਕ ਇਲੈਕਟ੍ਰਾਨਿਕਸ ਪਲਾਜਾ ਹੈ | ਉਨ੍ਹਾਂ ਦੱਸਿਆ ਕਿ ਇਸ ਅਦਾਰੇ ਕੋਲ 'ਸੈਮਸੰਗ' ਅਤੇ ਐਲ. ਜੀ ਕੰਪਨੀਆਂ ਦੀ ਡਾਇਰੈਕਟ ਡੀਲਰਸ਼ਿਪ ਹੈ ਜਿਸ ਦਾ ਗਾਹਕਾਂ ਨੂੰ ਬੇਹੱਦ ਲਾਭ ਮਿਲ ਰਿਹਾ ਹੈ | ਇਸ ਮੌਕੇ ਅਦਾਰੇ ਦੇ ਹੋਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਵਿੱਚ ਕੁਲਜੀਤ ਸਿੰਘ, ਗੁਰਪ੍ਰੀਤ ਸਿੰਘ ਝਿੱਕਾ, ਮੈਡਮ ਪਰਮਜੀਤ ਕੌਰ, ਨਿਸ਼ਾ, ਸਰਬਜੀਤ ਸਿੰਘ, ਰਾਜਵੀਰ ਸਿੰਘ, ਬਲਜਿੰਦਰ ਸਿੰਘ, ਸਿਮਰਨ ਕੌਰ ਪਠਲਾਵਾ ਤੇ ਸਮੀਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਦਰਸ਼ ਸਕੂਲ 'ਚ 'ਏ. ਆਈ.' ਸਬੰਧੀ ਵਰਕਸ਼ਾਪ ਲਗਾਈ ਅਗਲੀ ਖ਼ਬਰ ਪੁਲਿਸ ਨੇ 13 ਬੋਤਲਾਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।