07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੀ. ਐੱਸ. ਸਕੂਲ ਰਾਹੋਂ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 13-04-2026
ਰਾਹੋਂ, 12 ਅਪ੍ਰੈਲ (ਉਂਕਾਰ ਸਿੰਘ ਰਾਠੋਰ)-ਪੀ. ਐੱਸ. ਪਬਲਿਕ ਸਕੂਲ ਰਾਹੋਂ ਦੀ ਅੱਠਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਇਸ ਸਾਲ ਵੀ ਬਹੁਤ ਸ਼ਾਨਦਾਰ ਰਿਹਾ | ਸਕੂਲ ਦੀ ਪਿ੍ੰਸੀਪਲ ਮੈਡਮ ਪੂਨਮ ਨੰਦਾ ਅਤੇ ਕੰਚਨ ਨੰਦਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇਸ ਵਾਰ ਵੀ ਇਸ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਅੱਠਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚੋਂ ਬਹੁਤ ਚੰਗੇ ਅੰਕ ਪ੍ਰਾਪਤ ਕਰਕੇ ਇਕ ਵਾਰ ਫਿਰ ਤੋਂ ਸਕੂਲ, ਸਕੂਲ ਸਟਾਫ਼ ਅਤੇ ਆਪਣੇ ਮਾਤਾ-ਪਿਤਾ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੀ ਅੱਠਵੀਂ ਜਮਾਤ ਵਿੱਚੋਂ ਪਹਿਲਾ ਸਥਾਨ ਜੈਸਮੀਨ ਕੌਰ 95 ਫੀਸਦੀ ਅੰਕ, ਦੂਜਾ ਸਥਾਨ ਇਸ਼ਿਕਾ ਕੁਮਾਰੀ 92.5 ਫੀਸਦੀ ਅੰਕ ਅਤੇ ਸਿਮਰਨ ਨੇ 90 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਕੂਲ ਦੀ ਪੰਜਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਗੁਰਲੀਨ ਕੌਰ, ਹਰਜੋਤ ਸਿੰਘ, ਜਸਪ੍ਰੀਤ ਕੌਰ, ਰਵਨੀਤ ਸਿੰਘ ਮਾਨ, ਰਾਘਵ, ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਮੌਕੇ ਮੈਡਮ ਕੰਚਨ ਨੰਦਾ ਨੇ ਕਿਹਾ ਸਾਰੇ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਕਾਮਯਾਬੀ ਹਾਸਲ ਕਰ ਕੇ ਸਕੂਲ ਦਾ ਨਾਮ ਮਾਣ ਨਾਲ ਉੱਚਾ ਕੀਤਾ ਹੈ | ਉਨ੍ਹਾਂ ਕਿਹਾ ਇਸ ਸਫਲਤਾ ਦੇ ਪਿੱਛੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦਾ ਸਹਿਯੋਗ ਮਹੱਤਵਪੂਰਨ ਰਿਹਾ ਹੈ | ਉਨ੍ਹਾਂ ਕਿਹਾ ਇਹ ਸਕੂਲ ਹਮੇਸ਼ਾ ਹੀ ਬੱਚਿਆਂ ਦੇ ਵਿਕਾਸ ਲਈ ਵਚਨਬੱਧ ਰਹਿੰਦਾ ਹੈ ਅਤੇ ਉਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਅਨੁਸ਼ਾਸਨ, ਸੰਸਕਾਰ ਅਤੇ ਆਤਮਵਿਸ਼ਵਾਸ ਵਿੱਚ ਵੀ ਅੱਗੇ ਵਧਾਉਣ ਲਈ ਲਗਾਤਾਰ ਯਤਨ ਕਰਦਾ ਰਹਿੰਦਾ ਹੈ | ਇਸ ਮੌਕੇ ਪਿ੍ੰਸੀਪਲ ਪੂਨਮ ਨੰਦਾ, ਪਿ੍ੰਸੀਪਲ ਕੰਚਨ ਨੰਦਾ, ਮਨਜੀਤ ਕੌਰ, ਸੁਖਦੀਪ ਕੌਰ, ਨਵਦੀਪ ਕੌਰ, ਅੰਜੂ ਬਾਲਾ, ਬੰਦਨਾ, ਜਤਿੰਦਰ ਕੌਰ, ਸੋਨੀਆ, ਮੋਨਿਕਾ ਰਾਣੀ, ਭਵਦੀਪਿਕਾ, ਵਨੀਤਾ ਦੁੱਗਲ, ਮਹਿਕ, ਮਨਦੀਪ ਕੌਰ, ਕਿਰਨ ਬਾਲਾ, ਪਰਮਿੰਦਰ, ਲਖਵਿੰਦਰ, ਮਾਲਾ, ਵੰਦਨਾ, ਸੁਧੀਰ ਆਦਿ ਅਧਿਆਪਕਾਂ ਨੇ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਦੀ 90ਵੀਂ ਵਰ੍ਹੇਗੰਢ 'ਤੇ ਬੰਗਾ 'ਚ ਸਮਾਗਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ 'ਚ ਨਿਤਰਨ ਲੱਗੇ ਲੋਕ- ਨਾਨੋਵਾਲ, ਰੈਲ ਮਾਜਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।