07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੁੱਲ ਹਿੰਦ ਕਿਸਾਨ ਸਭਾ ਦੀ 90ਵੀਂ ਵਰ੍ਹੇਗੰਢ 'ਤੇ ਬੰਗਾ 'ਚ ਸਮਾਗਮ

ਅਜੀਤ ਡੈਸਕ 13-04-2026
ਬੰਗਾ, 12 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਦੇਸ਼ ਭਗਤ ਨੱਥਾ ਸਿੰਘ ਮੰਢਾਲੀ ਭਵਨ ਬੰਗਾ ਦੇ ਕਿਸਾਨ ਆਗੂ ਹਰਬੰਸ ਸਿੰਘ ਮੰਢਾਲੀ ਹਾਲ ਵਿੱਚ ਕੁਲ ਹਿੰਦ ਕਿਸਾਨ ਸਭਾ ਦੀ 90ਵੀਂ ਵਰੇ੍ਹਗੰਢ 'ਤੇ ਸਮਾਗਮ ਹੋਇਆ | ਇਕੱਠ ਨੂੰ ਸੰਬੋਧਨ ਕਰਦਿਆਂ ਰਾਮ ਸਿੰਘ ਨੂਰਪੁਰੀ ਨੇ ਕਿਹਾ ਕਿ 1936 ਤੋਂ ਲੈ ਕੇ ਹੁਣ ਤੱਕ ਆਲ ਇੰਡੀਆ ਕਿਸਾਨ ਸਭਾ ਨੇ ਦੇਸ਼ ਵਿਚ ਅਨੇਕਾਂ ਘੋਲ ਲੜੇ ਅਤੇ ਜਿੱਤੇ ਹਨ | ਕੁੱਲ ਹਿੰਦ ਕਿਸਾਨ ਸਭਾ ਦੇਸ਼ ਵਿਚ ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ, ਡੇਢ ਕਰੋੜ ਕਿਸਾਨ ਇਸ ਦੇ ਮੈਂਬਰ ਹਨ | ਦੇਸ਼ ਦੇ 428 ਜ਼ਿਲਿਆਂ ਵਿਚ ਜ਼ਿਲ੍ਹਾ ਕਮੇਟੀਆਂ ਕੰਮ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦੇਸ਼ ਦਾ 70 ਪ੍ਰਤੀਸ਼ਤ ਹਿੱਸਾ ਖੇਤੀ ਬਾੜੀ 'ਤੇ ਨਿਰਭਰ ਹੈ, ਪਰ ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ ਕੇਂਦਰ ਵਿਚ ਬਣਨ ਵਾਲੀਆਂ ਸਰਕਾਰਾਂ ਨੇ ਦੇਸ਼ ਦੇ ਅੰਨਦਾਤਾ ਪ੍ਰਤੀ ਕੋਈ ਉਸਾਰੂ ਪਾਲਿਸੀਆਂ ਨਹੀਂ ਬਣਾਈਆਂ, ਜਿਸ ਕਰਕੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿੱਲ ਕਿਸਾਨਾਂ ਦੇ ਸਿਰ 'ਤੇ ਤਲਵਾਰ ਦੀ ਤਰ੍ਹਾਂ ਲਟਕ ਰਹੇ ਹਨ | ਇਸ ਲਈ ਕਿਸਾਨ ਜਥੇਬੰਦੀਆਂ ਅਹਿਦ ਕਰਦੀਆਂ ਹਨ ਕਿ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰਹੇਗਾ | ਤਹਿਸੀਲ ਸਕੱਤਰ ਕਮਲਜੀਤ ਰੱਕੜ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਗੋਬਿੰਦਪੁਰ ਵਿਖੇ ਜੋ ਡੰਗਰਾਂ ਦਾ ਹਸਪਤਾਲ ਹੈ ਉਹ ਕਈ ਪਿੰਡਾਂ ਦਾ ਸਾਂਝਾ ਹੈ, ਪਰ ਇੱਥੇ ਕੋਈ ਡਾਕਟਰ ਨਹੀਂ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਹੀ ਡਾਕਟਰ ਭੇਜਿਆ ਜਾਵੇ | ਇਸ ਮੌਕੇ 'ਤੇ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਝਿੰਗੜ ਤੇ ਨਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਅਵਤਾਰ ਸਿੰਘ ਸਿੱਧੂ ਗੁਣਾਚੌਰ ਸੇਵਾ ਸੁਸਾਇਟੀ ਬੰਗਾ ਦੇ ਪ੍ਰੋਜੈਕਟ ਮੈਨੇਜਰ ਬਣੇ ਅਗਲੀ ਖ਼ਬਰ ਪੀ. ਐੱਸ. ਸਕੂਲ ਰਾਹੋਂ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।