26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਖੋਜਾ ਵਿਖੇ ਬੇਕਾਬੂ ਹੋਈ ਅੱਗ ਨੇ ਕਣਕ ਦੇ 15-20 ਖੇਤਾਂ ਨੂੰ ਲਿਆ ਆਪਣੀ ਲਪੇਟ 'ਚ, ਲੱਖਾਂ ਦਾ ਨੁਕਸਾਨ

ਅਜੀਤ ਡੈਸਕ 19-04-2026
ਔੜ, 18 ਅਪ੍ਰੈਲ (ਗੁਰਨਾਮ ਸਿੰਘ ਸੈਣੀ) - ਔੜ ਦੇ ਪਿੰਡ ਖੋਜਾ ਵਿੱਚ ਲੱਗੀ ਅੱਗ ਨੇ ਕਣਕ ਦੇ ਕਈ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਫਸਲ ਨੂੰ ਸਾੜ ਕੇ ਸਵਾਹ ਕਰ ਦਿੱਤਾ, ਤੇ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗਾ | ਇਸ ਘਟਨਾ ਸਬੰਧੀ ਪੀੜਿਤ ਕਿਸਾਨ ਨਰਾਇਣ ਸਿੰਘ, ਜੰਗ ਸਿੰਘ, ਬਲਵੀਰ ਸਿੰਘ ਆਦਿ ਨੇ ਦੱਸਿਆ ਕਿ ਅੱਗ ਨੇ ਕਣਕ ਦੇ 15/ 20 ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਅੱਗ ਨੂੰ ਬੁਝਾਉਣ ਲਈ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਟਰੈਕਟਰਾਂ, ਪਾਣੀ ਦੀਆਂ ਬਾਲਟੀਆਂ ਤੋਂ ਇਲਾਵਾ ਆਪੋ ਆਪਣੇ ਹੋਰ ਸਾਧਨਾਂ ਸਮੇਤ ਪੁੱਜੇ ਜਿਨ੍ਹਾਂ ਨੇ ਕਈ ਘੰਟਿਆਂ ਬੱਧੀ ਮਿਹਨਤ ਕਰਕੇ ਇਸ ਅੱਗ 'ਤੇ ਕਾਬੂ ਪਾਇਆ | ਜਦੋਂ ਤੱਕ ਫਾਇਰ ਬਿ੍ਗੇਡ ਦੀ ਗੱਡੀ ਖੇਤਾਂ ਵਿੱਚ ਪੁੱਜੀ ਉਦੋਂ ਤੱਕ ਤਾਂ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ | ਇਸ ਮੌਕੇ ਆਲੇ ਦੁਆਲੇ ਦੇ ਇਕੱਠੇ ਹੋਏ ਕਿਸਾਨਾਂ ਨੇ ਮੰਗ ਕੀਤੀ ਕਿ ਉਹਨਾਂ ਵੱਲੋਂ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਗਈ ਸੀ ਕਿ ਮੋਟਰਾਂ 'ਤੇ ਆਉਣ ਵਾਲੀ ਬਿਜਲੀ ਨੂੰ ਦਿਨ ਵੇਲੇ ਬੰਦ ਰੱਖਿਆ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ਪਰ ਸਾਡੀ ਬੇਨਤੀ ਦੇ ਬਾਵਜੂਦ ਅਜਿਹਾ ਨਹੀਂ ਹੋਇਆ ਜਿਸ ਕਰਕੇ ਇਹ ਨੁਕਸਾਨ ਹੋਇਆ | ਉਹਨਾਂ ਦੱਸਿਆ ਕਿ ਪਹਿਲਾਂ ਵੀ ਇਹਨਾਂ ਖੇਤਾਂ ਵਿੱਚ ਕਣਕ ਸੜ ਗਈ ਸੀ | ਉਸ ਸਮੇਂ ਵੀ ਸਾਡਾ ਬਹੁਤ ਨੁਕਸਾਨ ਹੋਇਆ ਸੀ ਤੇ ਉਸ ਸਮੇਂ ਦੇ ਪ੍ਰਸ਼ਾਸਨਿਕ ਅਧਿਕਾਰੀ ਲਿਖ ਕੇ ਲੈ ਗਏ ਸਨ ਪਰ ਅੱਜ ਤੱਕ ਸਾਨੂੰ ਪੰਜਾਬ ਸਰਕਾਰ ਨੇ ਇੱਕ ਰੁਪਿਆ ਨਹੀਂ ਦਿੱਤਾ | ਉਹਨਾਂ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਣਕ ਦੇ ਸੀਜਨ ਦੌਰਾਨ ਪਿੰਡਾਂ ਦੇ ਨਜ਼ਦੀਕ ਫਾਇਰ ਬ੍ਰਗੇਡ ਦੀਆਂ ਗੱਡੀਆਂ ਜਰੂਰ ਖੜ੍ਹੀਆਂ ਕੀਤੀਆਂ ਜਾਣ, ਕਿਉਂਕਿ ਇਹ ਇੱਕ ਵਾਰ ਦੀ ਗੱਲ ਨਹੀਂ ਹੈ ਸਗੋਂ ਕਣਕ ਦੀ ਹਰ ਕਟਾਈ ਦੇ ਸੀਜ਼ਨ 'ਤੇ ਬਹੁਤ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਲਗਾਤਾਰ ਹੁੰਦਾ ਆ ਰਿਹਾ ਹੈ | ਜਿਸ ਲਈ ਸਰਕਾਰ ਵੱਲੋਂ ਕੋਈ ਸਾਰਥਕ ਕਦਮ ਨਾ ਚੁੱਕੇ ਹੋਣ ਕਰਕੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ | ਅਸੀਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਸੜੀ ਹੋਈ ਕਣਕ ਦਾ ਸਾਨੂੰ ਮੁਆਵਜ਼ਾ ਜਰੂਰ ਦਿੱਤਾ ਜਾਵੇ |
ਪਿਛਲੀ ਖ਼ਬਰ ਬਹਿਰਾਮ-ਤਲਵੰਡੀ ਰੇਲਵੇ ਫਾਟਕ ਦੇ ਰਿਹਾ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਕੋਵਿਡ ਵਲੰਟੀਅਰ ਯੂਨੀਅਨ ਵਲੋਂ ਪੰਜਾਬ ਸਰਕਾਰ ਤੋਂ ਮੁੜ ਬਹਾਲ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।