26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੋਵਿਡ ਵਲੰਟੀਅਰ ਯੂਨੀਅਨ ਵਲੋਂ ਪੰਜਾਬ ਸਰਕਾਰ ਤੋਂ ਮੁੜ ਬਹਾਲ ਕਰਨ ਦੀ ਮੰਗ

ਅਜੀਤ ਡੈਸਕ 19-04-2026
ਨਵਾਂਸ਼ਹਿਰ, 18 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਕੋਵਿਡ ਬੁਲਾਂਟੀਅਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਪਟਿਆਲਾ ਤੇ ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ ਨੇ ਦੱਸਿਆ ਕਿ ਅਸੀਂ ਉਹ ਕਰੋਨਾ ਵਲੰਟੀਅਰ ਹਾਂ ਜਿਨ੍ਹਾਂ ਕੋਵਿਡ ਸਮੇਂ ਆਪਣੀ ਜਾਨ ਜੋਖ਼ਮ 'ਚ ਪਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ | ਪਰ ਜਦੋਂ ਕਵਿਡ ਖ਼ਤਮ ਹੋਇਆ ਤਾਂ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ | ਉਹਨਾਂ ਕਿਹਾ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਹਰੇਕ ਵਿਧਾਇਕ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਸਿਹਤ ਮੰਤਰੀ, ਮੁੱਖ ਮੰਤਰੀ ਨਾਲ ਵੀ ਕਾਫ਼ੀ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਸਾਨੂੰ ਨੌਕਰੀ ਨਹੀਂ ਮਿਲੀ | ਦੂਜੇ ਪਾਸੇ ਪੰਜਾਬ 'ਚ ਹੋ ਰਹੀਆਂ ਭਰਤੀਆਂ 'ਚ ਤਰਜੀਹ ਨਾ ਮਿਲਣ 'ਤੇ ਵੀ ਸਾਨੂੰ ਸਰਕਾਰ 'ਤੇ ਰੋਸ ਹੈ | ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾ ਕੇ ਸਿਹਤ ਵਿਭਾਗ ਵਿੱਚ ਸੇਵਾ ਨਿਭਾਉਣ ਵਾਲੇ ਕਰੋਨਾ ਵਲੰਟੀਅਰਾਂ ਨੂੰ ਅੱਜ ਪੰਜਾਬ ਸਰਕਾਰ ਵੱਲੋਂ ਮਹੱਲਾ ਕਲੀਨਿਕਾਂ, ਨਸ਼ਾ ਛੁਡਾਊ ਕੇਂਦਰਾਂ, ਹਸਪਤਾਲ ਵਿਚ ਹੋ ਰਹੀਆਂ ਭਰਤੀਆਂ ਵਿੱਚ ਉਨ੍ਹਾਂ ਨੂੰ ਤਰਜੀਹ ਨਾ ਦੇਣ 'ਤੇ ਗੰਭੀਰ ਰੋਸ ਹੈ | ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ ਦਾ ਕਹਿਣਾ ਹੈ ਕਿ ਜਦੋਂ ਦੇਸ਼ ਅਤੇ ਸੂਬਾ ਕਰੋਨਾ ਸੰਕਟ ਨਾਲ ਜੂਝ ਰਿਹਾ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਵਾਰਡ ਅਟੈਂਡੈਂਟ, ਸਟਾਫ਼ ਨਰਸ, ਫਾਰਮਾਸਿਸਟ ਅਤੇ ਲੈਬ ਟੈਕਨੀਸ਼ੀਅਨ ਵਜੋਂ ਦਿਨ-ਰਾਤ ਡਿਊਟੀ ਨਿਭਾਈ | ਉਨ੍ਹਾਂ ਨੇ ਕਿਹਾ ਕਿ ਤਜਰਬੇ ਦੇ ਬਾਵਜੂਦ ਹੁਣ ਮਹੱਲਾ ਕਲੀਨਿਕਾਂ, ਨਸ਼ਾ ਛੁਡਾਊ ਕੇਂਦਰਾਂ, ਹਸਪਤਾਲਾਂ ਦੀਆਂ ਭਰਤੀਆਂ ਵਿੱਚ ਉਨ੍ਹਾਂ ਨੂੰ ਲਗਾਤਾਰ ਲਾਰੇ ਲਾ ਕੇ ਨਜ਼ਰਅੰਦਾਜ਼ ਕਰ ਰਹੀ ਪੰਜਾਬ ਸਰਕਾਰ ਉਨ੍ਹਾਂ ਨਾਲ ਵਾਅਦਾ ਖ਼ਿਲਾਫ਼ੀ ਕਰ ਰਹੀ ਹੈ | ਵਲੰਟੀਅਰਾਂ ਨੇ ਅੱਗੇ ਕਿਹਾ ਕਿ ਸਰਕਾਰ ਵੱਲੋਂ ਤਜਰਬੇਕਾਰ ਵਰਕਰਾਂ ਨੂੰ ਅਣਦੇਖਿਆ ਕਰਕੇ ਨਵੇਂ ਉਮੀਦਵਾਰਾਂ ਨੂੰ ਤਰਜੀਹ ਦੇਣਾ ਨਾ ਸਿਰਫ਼ ਗ਼ਲਤ ਹੈ, ਸਗੋਂ ਇਹ ਪ੍ਰਸ਼ਾਸਕੀ ਅਤੇ ਸਮਾਜਿਕ ਪੱਖੋਂ ਵੀ ਗ਼ਲਤ ਸੰਦੇਸ਼ ਹੈ | ਵਲੰਟੀਅਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 'ਤੇ ਜਲਦ ਕੋਈ ਸਕਾਰਾਤਮਿਕ ਫ਼ੈਸਲਾ ਨਾ ਕੀਤਾ ਗਿਆ ਤਾਂ ਉਹ ਮਜਬੂਰ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਆਉਣਾ ਵਾਲੇ ਕੁੱਝ ਦਿਨਾਂ ਆਪ ਆਦਮੀ ਪਾਰਟੀ ਦੇ ਕੈਬਨਿਟ ਮੰਤਰੀਆਂ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ ਤੇ ਰਿਹਾਇਸ਼ ਦਾ ਘਿਰਾਓ ਕਰਨਗੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਸਿਰਫ਼ ਰੋਜ਼ਗਾਰ ਦਾ ਨਹੀਂ, ਸਗੋਂ ਉਹਨਾਂ ਯੋਧਿਆਂ ਦੇ ਸਨਮਾਨ ਅਤੇ ਹੱਕਾਂ ਦੀ ਲੜਾਈ ਹੈ ਜਿਨ੍ਹਾਂ ਨੇ ਸੰਕਟ ਦੇ ਸਮੇਂ ਲੋਕਾਂ ਦੀ ਜਾਨ ਬਚਾਉਣ ਲਈ ਆਪਣਾ ਅਹਿਮ ਯੋਗਦਾਨ ਦਿੱਤਾ, ਪਰ ਫੇਰ ਸੜਕਾਂ 'ਤੇ ਰੁਲਦੇ ਫਿਰਦੇ ਹਨ | ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਧੂਰੀ ਵੱਲੋਂ ਕਿਹਾ ਗਿਆ ਕਿ 'ਡੰਡੇ ਖਾਣ ਨੂੰ ਬਾਂਦਰੀ, ਖਾਣ ਪੀਣ ਨੂੰ ਰਿੱਛ' ਦਾ ਮੁਹਾਵਰਾ ਸਰਕਾਰ 'ਤੇ ਪੂਰਾ ਢੁੱਕਦਾ ਹੈ |
ਕੋਵਿਡ ਵਲੰਟੀਅਰ ਯੂਨੀਅਨ ਦੇ ਆਗੂ ਜਾਣਕਾਰੀ ਦਿੰਦੇ ਹੋਏ |


ਪਿਛਲੀ ਖ਼ਬਰ ਪਿੰਡ ਖੋਜਾ ਵਿਖੇ ਬੇਕਾਬੂ ਹੋਈ ਅੱਗ ਨੇ ਕਣਕ ਦੇ 15-20 ਖੇਤਾਂ ਨੂੰ ਲਿਆ ਆਪਣੀ ਲਪੇਟ 'ਚ, ਲੱਖਾਂ ਦਾ ਨੁਕਸਾਨ ਅਗਲੀ ਖ਼ਬਰ ਰੇਲਵੇ ਸਟੇਸ਼ਨ ਰਾਹੋਂ ਨੇੜੇ ਰੇਲਵੇ ਲਾਈਨ ਕੋਲੋਂ ਵਿਅਕਤੀ ਦੀ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।