26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰੇਲਵੇ ਸਟੇਸ਼ਨ ਰਾਹੋਂ ਨੇੜੇ ਰੇਲਵੇ ਲਾਈਨ ਕੋਲੋਂ ਵਿਅਕਤੀ ਦੀ ਮਿਲੀ ਲਾਸ਼

ਅਜੀਤ ਡੈਸਕ 19-04-2026
ਰਾਹੋਂ, 18 ਅਪ੍ਰੈਲ (ਉਂਕਾਰ ਸਿੰਘ ਰਾਠੋਰ) - ਰੇਲਵੇ ਸਟੇਸ਼ਨ ਰਾਹੋਂ ਦੇ ਕੋਲ ਰੇਲਵੇ ਲਾਈਨ ਨਾਲ ਇਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ | ਉਥੇ ਮੌਜ਼ੂਦ ਲੋਕਾਂ ਦੇ ਦੱਸਣ ਮੁਤਾਬਕ ਮੌਤ ਕਰੰਟ ਲੱਗਣ ਨਾਲ ਹੋਈ ਜਾਪਦੀ ਹੈ | ਕਿਉਕਿ ਦੇਖਣ ਮੁਤਾਬਕ ਵਿਅਕਤੀ ਦੀ ਇਕ ਲੱਤ ਪੂਰੀ ਤਰ੍ਹਾਂ ਝੁਲਸੀ ਹੋਈ ਸੀ | ਸੂਚਨਾ ਮਿਲਣ 'ਤੇ ਉਥੇ ਰੇਲਵੇ ਪੁਲਿਸ ਅਤੇ ਰਾਹੋਂ ਥਾਣਾ ਦੀ ਪੁਲਿਸ ਮੌਕੇ 'ਤੇ ਮੌਜ਼ੂਦ ਸੀ | ਉੱਥੇ ਮੌਕੇ 'ਤੇ ਮੌਜੂਦ ਥਾਣਾ ਰਾਹੋਂ ਮੁਖੀ ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਹਾਲੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ | ਉਹਨਾਂ ਆਖਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧੀ ਕੁਝ ਦੱਸਿਆ ਜਾ ਸਕਦਾ ਹੈ | ਰੇਲਵੇ ਪੁਲਿਸ ਵਲੋ ਲਾਸ਼ ਨੂੰ ਮੌਕੇ 'ਤੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ |
ਪਿਛਲੀ ਖ਼ਬਰ ਕੋਵਿਡ ਵਲੰਟੀਅਰ ਯੂਨੀਅਨ ਵਲੋਂ ਪੰਜਾਬ ਸਰਕਾਰ ਤੋਂ ਮੁੜ ਬਹਾਲ ਕਰਨ ਦੀ ਮੰਗ ਅਗਲੀ ਖ਼ਬਰ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਬੀਤ ਇਲਾਕੇ ਦੇ ਲੋਕਾਂ ਵਲੋਂ ਰੋਸ ਧਰਨਾ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।