26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਬੀਤ ਇਲਾਕੇ ਦੇ ਲੋਕਾਂ ਵਲੋਂ ਰੋਸ ਧਰਨਾ 21 ਨੂੰ

ਅਜੀਤ ਡੈਸਕ 19-04-2026
ਬੀਣੇਵਾਲ, 18 ਅਪ੍ਰੈਲ (ਬੈਜ ਚੌਧਰੀ)-ਬੀਤ ਇਲਾਕੇ ਵਿਚ ਲੱਗ ਰਹੇ ਬਿਜਲੀ ਦੇ ਅਣ-ਐਲਾਨੇ ਅਤੇ ਲੰਬੇ ਲੰਬੇ ਕੱਟਾਂ ਤੋ ਦੁਖੀ ਇਲਾਕੇ ਦੇ ਵੱਖ-ਵੱਖ ਸੰਗਠਨਾਂ ਨਾਲ ਸਬੰਧਿਤ ਲੋਕਾਂ ਨੇ 21 ਅਪ੍ਰੈਲ ਦਿਨ ਮੰਗਲ ਵਾਰ ਨੂੰ ਬਿਜਲੀ ਦਫ਼ਤਰ ਬੀਣੇਵਾਲ ਮੂਹਰੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ | ਵਾਇਸ ਆਫ਼ ਪੀਪਲਜ਼ ਦੇ ਅਜੈਬ ਸਿੰਘ ਬੋਪਾਰਾਏ, ਮਾ: ਪਵਨ ਸ਼ਰਮਾ, ਗਰੀਬ ਦਾਸ ਬੀਟਨ, ਅਮਨਦੀਪ ਚੇਚੀ ਪਿੱਪਲੀਵਾਲ, ਰਾਮਜੀ ਦਾਸ ਚੌਹਾਨ, ਬਿੱਲਾ ਕੰਬਾਲਾ ਭਾਜਪਾ ਆਗੂ, ਮੋਹਨ ਲਾਲ ਸੰਮਤੀ ਮੈਂਬਰ ਤੇ ਕਮਲ ਕਟਾਰੀਆ ਸੰਮਤੀ ਮੈਂਬਰ ਨੇ ਦੱਸਿਆ ਕਿ ਬੀਤ ਇਲਾਕੇ 'ਚ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਬਿਜਲੀ ਸਪਲਾਈ ਦਾ ਮਾੜਾ ਹਾਲ ਹੈ | ਦਿਨ 'ਚ ਕਰੀਬ 12 ਤੋਂ 15 ਘੰਟੇ ਤੱਕ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ | ਆਗੂਆਂ ਨੇ ਕਿਹਾ ਕਿ ਜੇਕਰ 20 ਅਪ੍ਰੈਲ ਤੱਕ ਸਪਲਾਈ 'ਚ ਸੁਧਾਰ ਨਾ ਹੋਇਆ ਤਾਂ 21 ਅਪ੍ਰੈਲ ਨੂੰ ਬਿਜਲੀ ਦਫ਼ਤਰ ਬੀਣੇਵਾਲ ਸਾਹਮਣੇ ਬੀਤ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਰੋਸ ਧਰਨਾ ਲਗਾ ਦਿੱਤਾ ਜਾਵੇਗਾ | ਸੰਪਰਕ ਕਰਨ 'ਤੇ ਕੁਲਵੰਤ ਸਿੰਘ ਜੂਨੀਅਰ ਇੰਜੀਨੀਅਰ ਨੇ ਕਿਹਾ ਕਿ ਕੀ ਕਰੀਏ ਬਿਜਲੀ ਪਟਿਆਲਾ ਤੋਂ ਹੀ ਨਹੀਂ ਆ ਰਹੀ, ਅਸੀਂ ਬਿਜਲੀ ਕਿੱਥੋਂ ਦੇਈਏ |
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਰਾਹੋਂ ਨੇੜੇ ਰੇਲਵੇ ਲਾਈਨ ਕੋਲੋਂ ਵਿਅਕਤੀ ਦੀ ਮਿਲੀ ਲਾਸ਼ ਅਗਲੀ ਖ਼ਬਰ ਹਿਜ਼ ਐਕਸੀਲੈਂਟ ਇੰਸਟੀਚਿਊਟਸ ਵਲੋਂ ਹੁਸ਼ਿਆਰਪੁਰ 'ਚ 'ਨਰਚਰਿੰਗ ਯੰਗ ਮਾਈਾਡਸ' ਪ੍ਰੋਗਰਾਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।