26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਹਿਜ਼ ਐਕਸੀਲੈਂਟ ਇੰਸਟੀਚਿਊਟਸ ਵਲੋਂ ਹੁਸ਼ਿਆਰਪੁਰ 'ਚ 'ਨਰਚਰਿੰਗ ਯੰਗ ਮਾਈਾਡਸ' ਪ੍ਰੋਗਰਾਮ ਦੀ ਸ਼ੁਰੂਆਤ

ਅਜੀਤ ਡੈਸਕ 19-04-2026
ਹੁਸ਼ਿਆਰਪੁਰ, 18 ਅਪ੍ਰੈਲ (ਹਰਪ੍ਰੀਤ ਕੌਰ)-ਹਿਜ਼ ਐਕਸੀਲੈਂਟ ਇੰਸਟੀਚਿਊਟਸ ਨੇ ਮੇਂਟਾ ਸਕਿੱਲਜ਼ ਪ੍ਰਾਈਵੇਟ ਲਿਮਿਟਡ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਵਿੱਚ ਇੱਕ ਕ੍ਰਾਂਤੀਕਾਰੀ ਅਤੇ ਭਵਿੱਖ-ਕੇਂਦਿ੍ਤ ਪਹਿਲ 'ਨਰਚਰਿੰਗ ਯੰਗ ਮਾਈਾਡਸ' ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ | ਇਸ ਨਾਲ ਇਹ ਸੰਸਥਾ ਹੁਸ਼ਿਆਰਪੁਰ ਦੀ ਪਹਿਲੀ ਅਤੇ ਇਕੱਲੀ ਸੰਸਥਾ ਬਣ ਗਈ ਹੈ, ਜਿਸ ਨੇ ਇਸ ਤਰ੍ਹਾਂ ਦਾ ਸਕਿਲ-ਬੇਸਡ ਪ੍ਰੋਗਰਾਮ ਜਾਰੀ ਕੀਤਾ ਹੈ | ਇਹ ਦੂਰਦਰਸ਼ੀ ਕਦਮ ਵਿਦਿਆਰਥੀਆਂ ਲਈ ਇੱਕ ਟਰਨਿੰਗ ਪੁਆਇੰਟ ਸਾਬਤ ਹੋਵੇਗਾ ਅਤੇ ਸਾਲ 2026 ਨੂੰ ਇੱਕ ਗੇਮ ਚੇਂਜਰ ਬਣਾਏਗਾ | ਹੁਣ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਪ੍ਰੈਕਟੀਕਲ, ਹੈਂਡਸ-ਆਨ ਅਤੇ ਰੀਅਲ-ਲਾਈਫ਼ ਲਰਨਿੰਗ ਰਾਹੀਂ ਵਿਦਿਆਰਥੀਆਂ ਨੂੰ ਸਸ਼ੱਕਤ ਕੀਤਾ ਜਾਵੇਗਾ | ਇਸ ਪ੍ਰੋਗਰਾਮ ਦੀ ਘੋਸ਼ਣਾ ਪੇਰੈਂਟ-ਟੀਚਰ ਇੰਟਰੈਕਸ਼ਨ ਦੌਰਾਨ ਕੀਤੀ ਗਈ | ਮਾਪਿਆਂ ਨੇ ਸੰਸਥਾ ਦੀ ਇਸ ਪਹਿਲ ਦੀ ਸਰਾਹਨਾ ਕੀਤੀ | ਮੇਂਟਾ ਸਕਿੱਲਜ਼ ਪ੍ਰਾਈਵੇਟ ਲਿਮਿਟਡ ਦੇ ਡਾਇਰੈਕਟਰ ਡਾ. ਸਚਿਨ ਖੁੱਲਰ ਅਤੇ ਹਿਜ਼ ਐਕਸੀਲੈਂਟ ਇੰਸਟੀਚਿਊਟਸ ਦੇ ਚੇਅਰਮੈਨ ਡਾ. ਆਸ਼ੀਸ਼ ਸਰੀਨ ਵੱਲੋਂ ਬ੍ਰੇਨ ਲੈਬ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਇੱਕ ਐਮ.ਓ.ਯੂ (ਸਮਝੌਤਾ) 'ਤੇ ਦਸਤਖਤ ਕੀਤੇ ਗਏ | ਇਹ ਪ੍ਰੋਗਰਾਮ ਖਾਸ ਤੌਰ 'ਤੇ ਕਲਾਸ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਫਿਊਚਰ-ਰੇਡੀ ਬਣਾਉਣਾ ਹੈ | ਇਸ ਵਿੱਚ ਬ੍ਰੇਨ ਸਾਇੰਸ, ਐਕਸਪੀਰੀਐਂਸ਼ਲ ਲਰਨਿੰਗ ਅਤੇ ਲਾਈਫ਼ ਸਕਿੱਲਜ਼ ਦਾ ਸਮਾਵੇਸ਼ ਹੈ | ਡਾ. ਸਚਿਨ ਖੁੱਲਰ ਨੇ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਰਫ਼ ਪੜ੍ਹਾਉਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲ ਬਣਾਉਣ ਲਈ ਤਿਆਰ ਕਰੇਗਾ | ਡਾ. ਆਸ਼ੀਸ਼ ਸਰੀਨ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਹੁਸ਼ਿਆਰਪੁਰ ਵਿੱਚ ਇਸ ਤਬਦੀਲੀ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ 18 ਅਪ੍ਰੈਲ ਤੋਂ ਕਰ ਦਿੱਤੀ ਗਈ ਹੈ | ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਇੱਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰੇਗਾ, ਜਿੱਥੇ ਉਹ ਆਪਣੀ ਸੋਚ, ਰਚਨਾਤਮਕਤਾ, ਲੀਡਰਸ਼ਿਪ ਅਤੇ ਪੁਰਸ਼ਨਾਲਿਟੀ ਡਿਵੈਲਪਮੈਂਟ ਨੂੰ ਨਿਖਾਰ ਸਕਣਗੇ |
ਪਿਛਲੀ ਖ਼ਬਰ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਬੀਤ ਇਲਾਕੇ ਦੇ ਲੋਕਾਂ ਵਲੋਂ ਰੋਸ ਧਰਨਾ 21 ਨੂੰ ਅਗਲੀ ਖ਼ਬਰ ਡੀ.ਏ.ਵੀ. ਕਾਲਜ ਹੁਸ਼ਿਆਰਪੁਰ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।