28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਦਾ ਮਾੜਾ ਅਸਰ ਖੇਤੀ ਸੈਕਟਰ 'ਤੇ ਪੈਣਾ ਸ਼ੁਰੂ -ਰਾਣਾ

ਅਜੀਤ ਡੈਸਕ 19-04-2026
ਕਿਹਾ, ਖਾਦਾਂ ਦੀ ਦਰਾਮਦ ਹੋਵੇਗੀ ਮਹਿੰਗੀ
ਕਾਠਗੜ੍ਹ, 18 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਅਮਰੀਕਨ ਸਾਮਰਾਜੀ ਜੁੰਡਲੀ ਵੱਲੋਂ ਈਰਾਨ 'ਤੇ ਕੀਤੇ ਗਏ ਹਮਲੇ ਦਾ ਮਾੜਾ ਅਸਰ ਪੰਜਾਬ ਦੇ ਖੇਤੀ ਸੈਕਟਰ 'ਤੇ ਪੈਣਾ ਸ਼ੁਰੂ ਹੋ ਗਿਆ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਿਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਇੱਥੇ ਬੇਟ ਇਲਾਕੇ ਵਿੱਚ ਕਿਸਾਨਾਂ ਦੀਆਂ ਮੀਟਿੰਗਾਂ ਕਰਨ ਤੋਂ ਬਾਅਦ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਦੱਸਿਆ ਕਿ ਜੰਗ ਕਾਰਨ ਡੀਜ਼ਲ ਅਤੇ ਖਾਦਾਂ ਦੇ ਰੇਟਾਂ ਵਿੱਚ ਭਾਰੀ ਵਾਧਾ ਹੋਣ ਦੇ ਸੰਕੇਤ ਹਨ | ਉੱਪਰੋਂ ਮਹਿੰਗਾਈ ਤਾਂ ਪਹਿਲਾਂ ਹੀ ਵਧਦੀ ਜਾ ਰਹੀ ਹੈ | ਇਸ ਵਾਧੇ ਕਾਰਨ ਪੰਜਾਬ ਅੰਦਰ ਖੇਤੀ ਸੈਕਟਰ ਵਿੱਚ ਲਾਗਤ ਵਧ ਜਾਵੇਗੀ ਅਤੇ ਕਿਸਾਨ ਮਜ਼ਦੂਰ ਦੀ ਆਮਦਨ ਘਟੇਗੀ | ਸਾਥੀ ਰਾਣਾ ਨੇ ਦੱਸਿਆ ਕਿ ਕੇਂਦਰ ਸਰਕਾਰ ਆਈ.ਪੀ.ਐਲ ਇੰਡੀਆ ਰਾਹੀਂ ਖਾਦਾਂ ਦੀ ਖ਼ਰੀਦ ਕਰਦੀ ਹੈ | ਯੂਰੀਆ ਖਾਦ ਦੇ ਤਾਜ਼ਾ ਟੈਂਡਰਾਂ ਮੁਤਾਬਿਕ ਕੀਮਤ 935 ਤੋਂ 959 ਡਾਲਰ ਪ੍ਰਤੀ ਟਨ ਤੱਕ ਪੁੱਜ ਗਈ ਹੈ, ਜਦ ਕੇ ਜੰਗ ਤੋਂ ਪਹਿਲਾਂ ਇਹ ਕੀਮਤ ਇਸ ਤੋਂ ਅੱਧੀ ਸੀ | ਇਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਯੂਰੀਆ ਅਤੇ ਹੋਰ ਖਾਦਾਂ ਦੀ ਦਿੱਕਤ ਆਵੇਗੀ ਅਤੇ ਇਹਨਾਂ ਦੇ ਰੇਟਾਂ ਵਿੱਚ ਵਾਧਾ ਹੋਵੇਗਾ | ਸਰਕਾਰ ਵੱਲੋਂ ਖਾਦਾਂ ਦੀ ਬੇਤਹਾਸ਼ਾ ਵਰਤੋ ਨੂੰ ਰੋਕਣ ਲਈ ਨਵਾਂ ਮੋਬਾਈਲ ਐਪ ਲਿਆਉਣ ਦੀ ਯੋਜਨਾ ਹੈ, ਜਿਸ ਵਿੱਚ ਕਿਸਾਨ ਆਪਣੀ ਲੋੜ ਪਹਿਲਾ ਦਰਜ ਕਰਵਾਏਗਾ ਤੇ ਬਾਇਓਮੈਟਰਿਕ ਪ੍ਰਮਾਣਿਕਤਾ ਨਾਲ ਖਾਦ ਪ੍ਰਾਪਤ ਕਰ ਸਕੇਗਾ | ਇਸ ਮੌਕੇ ਉਨ੍ਹਾਂ ਨਾਲ ਸਰਦਾਰ ਪ੍ਰੇਮ ਸਿੰਘ ਸਾਬਕਾ ਸਰਪੰਚ ਮੁੰਤੋਂ ਮੰਡ, ਤਰਲੋਕ ਸਿੰਘ ਅਤੇ ਮਹਿੰਗਾ ਸਿੰਘ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ 8 ਮਹੀਨਿਆਂ ਦੇ ਟੌਪ ਅੱਪ ਡਿਗਰੀ ਪ੍ਰੋਗਰਾਮ 'ਚ ਯੂ.ਕੇ ਜਾ ਸਕਦੇ ਹਨ ਵਿਦਿਆਰਥੀ-ਕਨਵਰ ਅਰੋੜਾ ਅਗਲੀ ਖ਼ਬਰ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।